ਡੈਸਕ- ਪੰਜਾਬ ਪੁਲਿਸ ਨੇ ਲੁਧਿਆਣਾ ਵਿਖੇ ਕੈਸ ਵੈਨ ਤੋਂ ਕੀਤੀ ਗਈ ਅੱਠ ਕਰੋੜ ਦੀ ਲੁੱਟ ਦੀ ਮਾਸਟਰ ਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਮੋਨਾ ਨੂੰ ਆਖਿਰਕਾਰ ਪੰਜਾਬ ਪੁਲਿਸ ਨੇ ਲੁੱਟ ਦੇ 100 ਘੰਟਿਆਂ ਦੌਰਾਨ ਕਾਬੂ ਕਰ ਲਿਆ ਹੈ ।ਪੰਜਾਬ ਪੁਲਿਸ ਨੇ ਟਵੀਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।ਪੁਲਿਸ ਨੇ ਮੋਨਾ ਦੇ ਨਾਲ ਉਸਦੇ ਪਤੀ ਜਸਵਿੰਦਰ ਸਿੰਘ ਨੂੰ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ।ਪੁਲਿਸ ਇਸ ਤੋਂ ਪਹਿਲਾਂ ਉਸਦੇ ਕੁੱਝ ਸਾਥੀਆਂ ਨੂੰ ਗ੍ਰਿਫਤਾਰ ਕਰ ਲੁੱਟ 5 ਕਰੋੜ 75 ਲੱਖ ਦੀ ਨਕਦੀ ਵੀ ਬਰਾਮਦ ਕਰ ਚੁੱਕੀ ਹੈ ।ਲੁਟੇਰੇ ਜੌੜੇ ਦੇ ਨੇਪਾਲ ਭੱਜਣ ਦੀ ਖਬਰ ਸੀ । ਜਿਸਦੇ ਚਲਦਿਆਂ ਪੰਜਾਬ ਪੁਲਿਸ ਨੇ ਉਤਰਾਖੰਡ ਚ ਵੀ ਮੁਲਾਜ਼ਮ ਤੈਨਾਤ ਕੀਤੇ ਹੋਏ ਸਨ ।
ਅੱਠ ਕਰੋੜ ਲੁੱਟਣ ਵਾਲੀ ‘ਡਾਕੂ ਹਸੀਨਾ’ ਪਤੀ ਸਮੇਤ ਉਤਰਾਖੰਡ ਤੋਂ ਗ੍ਰਿਫਤਾਰ
