● On air now · ਟੀਵੀ ਪੰਜਾਬ

Punjabi News · Since 2013

Breaking

Electric crisis : ਬਿਜਲੀ ਵਿਭਾਗ ਵੱਲੋਂ ਸਨਅਤੀ ਇਕਾਈਆਂ ਤਿੰਨ ਦਿਨ ਹੋਰ ਬੰਦ ਰੱਖਣ ਦਾ ਫੈਸਲਾ

ਪਟਿਆਲਾ : ਮੌਨਸੂਨ ਦੇ ਹੋਰ ਪਛੜਨ ਤੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੇਖਦੇ ਹੋਏ ਪੰਜਾਬ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪੱਛਮੀ ਜ਼ੋਨ ਉੱਤਰੀ ਜ਼ੋਨ ਅਤੇ ਕੇਂਦਰੀ ਜ਼ੋਨ ਵਿਚ 3 ਦਿਨ ਦਾ ਵੀਕਲੀ ਆਫ ਰੱਖਣ ਦਾ…


ਪਟਿਆਲਾ : ਮੌਨਸੂਨ ਦੇ ਹੋਰ ਪਛੜਨ ਤੇ ਝੋਨੇ ਦੀ ਬਿਜਾਈ ਲਈ ਬਿਜਲੀ ਦੀ ਵੱਧ ਰਹੀ ਮੰਗ ਨੂੰ ਵੇਖਦੇ ਹੋਏ ਪੰਜਾਬ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਪੱਛਮੀ ਜ਼ੋਨ ਉੱਤਰੀ ਜ਼ੋਨ ਅਤੇ ਕੇਂਦਰੀ ਜ਼ੋਨ ਵਿਚ 3 ਦਿਨ ਦਾ ਵੀਕਲੀ ਆਫ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।

PSPCL ਨੇ ਜਾਰੀ ਸਰਕੁਲਰ ਵਿੱਚ ਕਿਹਾ ਹੈ ਕਿ 7 ਜੁਲਾਈ ਸਵੇਰੇ 8 ਵਜੇ ਤੋਂ 10 ਜੁਲਾਈ ਸਵੇਰੇ ਅੱਠ ਵਜੇ ਤੱਕ 3 ਦਿਨ ਦਾ ਵੀਕਲੀ ਆਫ ਰੱਖਿਆ ਜਾਵੇ।

ਪੀਐਸਪੀਐਲ ਕੇਂਦਰੀ ਜ਼ੋਨ ਲੁਧਿਆਣਾ ਖੰਨਾ, ਮੰਡੀ ਗੋਬਿੰਦਗਡ਼੍ਹ, ਫ਼ਰੀਦਕੋਟ, ਵਿਚਲੀਆਂ ਸਨਅਤੀ ਇਕਾਈਆਂ, ਪੱਛਮੀ ਜ਼ੋਨ ਬਠਿੰਡਾ, ਮੁਕਤਸਰ, ਫਿਰੋਜ਼ਪੁਰ ਅਤੇ ਉੱਤਰ ਜ਼ੋਨ ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਸ਼ਹਿਰਾਂ ਵਿੱਚ ਕਾਰਖਾਨਿਆਂ ਨੂੰ ਬੰਦ ਰੱਖਣ ਦਾ ਹੁਕਮ ਜਾਰੀ ਕੀਤਾ ਹੈ।

ਟੀਵੀ ਪੰਜਾਬ ਬਿਊਰੋ


Filed under