‘ਆਪ’ ਸਰਕਾਰ ਦੇ ਪਹਿਲੇ ਮਹੀਨੇ ਹੋ ਰਿਹੈ ਸਰਕਾਰੀ ਸਕੂਲ ਨੀਲਾਮ ,ਅਕਾਲੀ ਦਲ ਨੇ ਕੀਤਾ ਵਿਰੋਧ

ਰੂਪਨਗਰ – ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਪੰਜਾਬ ਦੀਆਂ ਚੋਣਾ ਚ ਆਪਣਾ ਦਿੱਲੀ ਮਾਡਲ ਸੂਬੇ ਅੱਗੇ ਪੇਸ਼ ਕੀਤਾ ਸੀ । ਕੇਜਰੀਵਾਲ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਦੀ ਗੱਲ ਕਰਕੇ ਪੰਜਾਬੀਆਂ ਦਾ ਦਿੱਲ ਜਿੱਤਣ ਚ ਸਫਲ ਰਹੇ । ਪਰ ਹੁਣ ਜੋ ਖਬਰ ਆਈ ਹੈ ਉਸਨੇ ਸੱਭ ਨੂੰ ਨਿਰਾਸ਼ ਕੀਤਾ ਹੈ । ਅਕਾਲੀ ਦਲ ਦੇ ਸੀਨੀਅਰ ਨੇਤਾ ਡਾ. ਦਲਜੀਤ ਚੀਮਾ ਮੁਤਾਬਿਕ ਪਾਵਰਕਾਮ ਵਲੋਂ ਰੋਪੜ ਦੇ ਸਰਕਾਰੀ ਸਕੂਲ ਨੂੰ ਨੀਲਾਮ ਕੀਤਾ ਜਾ ਰਿਹਾ ਹੈ । ਜਿਸ ਬਾਬਤ ਅਖਬਾਰਾਂ ਚ ਇਸ਼ਤਿਹਾਰ ਚ ਵੀ ਜਾਰੀ ਕਰ ਦਿੱਤੇ ਗਏ ਹਨ ।ਡਾ ਚੀਮਾ ਨੇ ‘ਆਪ’ ਸਰਕਾਰ ਤੋਂ ਜਵਾਬ ਮੰਗਿਆ ਹੈ ।

ਅਕਾਲੀ ਨੇਤਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਦੇ ਆਉਦਿਆਂ ਹੀ ਪੰਜਾਬ ਦੀ ਬਦਹਾਲੀ ਨਜ਼ਰ ਆਉਣ ਲੱਗ ਪਈ ਹੈ ।ਦਿੱਲੀ ਮਾਡਲ ਦਾ ਰੌਲਾ ਪਾੳੇੁਣ ਵਾਲੇ ਕੇਜਰੀਵਾਲ ਅਤੇ ਭਗਵੰਤ ਮਾਨ ਹੁਣ ਚੁੱਪ ਕਿਉਂ ਹਨ । ਉਨ੍ਹਾਂ ਕਿਹਾ ਕਿ ਰੂਪਨਗਰ ਦੇ ਥਰਮਲ ਕਲੋਨੀ ਦਾ ਸਰਕਾਰੀ ਸਕੂਲ ਇਕ ਵੱਡੀ ਬਿਲਡਿੰਗ ਚ ਚੱਲ ਰਿਹਾ ਸੀ । ਹੁਣ ਇਸ ਨੂੰ ਬੰਦ ਕਰਕੇ ਨੀਲਾਮ ਕੀਤਾ ਜਾ ਰਿਹਾ ਹੈ ,ਜੋਕਿ ਸਰਾਸਰ ਗਲਤ ਹੈ ।ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ ।