ਲੁਧਿਆਣਾ-ਪੰਜਾਬੀ ਅਦਾਕਾਰ ਅਤੇ ਕਿਸਾਨ ਅੰਦੋਲਨ ਦੇ ਹਿਮਾਇਤੀ ਦੀਪ ਸਿੱਧੂ ਦੀ ਬੀਤੀ ਰਾਤ ਸੜਕ ਹਾਦਸੇ ਚ ਮੋਤ ਹੋ ਗਈ.ਇਸ ਦੌਰਾਨ ਉਨ੍ਹਾਂ ਦੀ ਮਹਿਲਾ ਮਿੱਤਰ ਵੀ ਉਨ੍ਹਾਂ ਨਾਲ ਸਨ.ਰੀਨਾ ਨਾਂ ਦੀ ਇਹ ਮਹਿਲਾ ਫਿਲਹਾਲ ਲੁਧਿਆਣਾ ਦੇ ਹਸਪਤਾਲ ਚ ਭਰਤੀ ਹੈ.ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ. ਦੀਪ ਦੀ ਮਹਿਲਾ ਦੋਸਤ ਰੀਨਾ ਨੇ ਦੱਸਿਆ ਕਿ ਹਾਦਸੇ ਵੇਲੇ ਦੀਪ ਦੀ ਅੱਖ ਲੱਗ ਗਈ ਸੀ ਜਿਸਤੋਂ ਬਾਅਦ ਕਾਰ ਟਰਾਲੇ ਨਾਲ ਜਾ ਟਕਰਾਈ.ਇਸ ਤੋਂ ਬਾਅਦ ਉਨ੍ਹਾਂ ਆਪਣੇ ਜਾਣਕਾਰਾਂ ਨੂੰ ਫੋਨ ਕਰਕੇ ਮਦਦ ਮੰਗੀ.ਘਟਨਾ ਵੇਲੇ ਕੇ.ਐੱਮ.ਪੀ ‘ਤੇ ਲੋਕਾਂ ਦੀ ਭੀੜ ਲੱਗ ਗਈ ਜਿਨ੍ਹਾਂ ਨੇ ਫੋਰੀ ਤੌਰ ‘ਤੇ ਪੀੜਤਾਂ ਦੀ ਮਦਦ ਕੀਤੀ.ਦੀ ਸਿੱਧੂ ਦੀ ਮੋਤ ਖਬਰ ਸੁਣ ਕੇ ਸੋਸ਼ਲ ਮੀਡੀਆ ‘ਤੇ ਦੁੱਖ ਪ੍ਰਕਟਾਉਣ ਵਾਲਿਆਂ ਦਾ ਹੜ ਆ ਗਿਆਂ ਹੈ.ਮਿਲੀ ਜਾਣਕਾਰੀ ਮੁਤਾਬਿਕ ਸੋਨੀਪਤ ਦੇ ਹਸਪਤਾਲ ਚ ਦੀਪ ਦਾ ਪੋਸਟਮਾਰਟਮ ਕੀਤਾ ਜਾਵੇਗਾ.ਕਈ ਉੱਘੀ ਸ਼ਖਸੀਅਤਾਂ ਨੇ ਦੀਪ ਸਿੱਧੂ ਦੀ ਮੌਤ ‘ਤੇ ਦੁੱਖ ਦਾ ਪ੍ਰਕਟਾਵਾ ਕੀਤਾ ਹੈ.
Filed under

