ਡੀ.ਐੱਸ.ਪੀ ਨੇ ਨਵਜੋਤ ਸਿੱਧੂ ‘ਤੇ ਠੋਕਿਆ ਮਾਨਹਾਨੀ ਦਾ ਮੁੱਕਦਮਾ

ਚੰਡੀਗੜ੍ਹ-‘ਥਾਣੇਦਾਰ ਨੂੰ ਖੰਗੁਰਾ ਮਾਰ ਕੇ ਪੈੰਟ ਗਿੱਲੀ ਕਰ ਦਿਓ ਸਾਡਾ ਨਵਤੇਜ ਚੀਮਾ’ ,ਨਵਜੋਤ ਸਿੱਧੂ ਦੇ ਇਸ ਬਿਆਨ ਨੇ ਉਨ੍ਹਾਂ ਨੂੰ ਮੁਸ਼ਕਿਲਾਂ ਚ ਪਾ ਦਿੱਤਾ ਹੈ.ਡੀ.ਐੱਸ.ਪੀ ਦਿਲਸ਼ੇਰ ਚੰਦੇਲ ਨੇ ਸਿੱਧੂ ਖਿਲਾਫ ਮਾਨਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਹੈ.ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਸਿੱਧੂ ਨੇ ਅਜਿਹਾ ਬਿਆਨ ਦੇ ਕੇ ਪੰਜਾਬ ਪੁਲਿਸ ਦਾ ਅਪਮਾਨ ਕੀਤਾ ਹੈ.ਪੰਜਾਬ ਸੂਬੇ ਦੀ ਪੁਲਿਸ ਨੇ ਅੱਤਵਾਦ ਦੇ ਸਮੇਂ ਚ ਆਪਣੀ ਜਾਨ ਦੇ ਕੇ ਸੂਬੇ ਦੀ ਸੇਵਾ ਕੀਤੀ ਹੈ.
ਹੁਣ ਇਸ ਮਾਮਲੇ ‘ਤੇ ਸੋਮਵਾਰ ਨੂੰ ਸੁਣਵਾਈ ਦੀ ਗੱਲ ਕੀਤੀ ਜਾ ਰਹੀ ਹੈ.ਚੰਦੇਲ ਦਾ ਤਰਕ ਹੈ ਕਿ ਸਿੱਧੂ ਦੀ ਬਿਆਨਬਾਜੀ ਅਪਰਾਧ ਦੀ ਸ਼੍ਰੇਣੀ ਵਿੱਚ ਆਉਂਦੀ ਹੈ,ਜਿਸ ਲਈ ਧਾਰਾ 500 ਦੇ ਤਹਿਤ ਕਾਰਵਾਈ ਦੀ ਮੰਗ ਕੀਤੀ ਹੈ.