ਦਿੱਲੀ ਦੇ VVIP ਇਲਾਕੇ ‘ਚ ਐਨਕਾਊਂਟਰ, ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਤੇ ਪੁਲਿਸ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ

ਡੈਸਕ- ਰਾਜਧਾਨੀ ਦਿੱਲੀ ਦੇ ਵਸੰਤ ਕੁੰਜ ਨੇੜੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦਾ ਲਾਰੈਂਸ ਗੈਂਗ ਦੇ ਸ਼ੂਟਰਾਂ ਨਾਲ ਮੁਕਾਬਲਾ ਹੋਇਆ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਤਾਬੜਤੋੜ ਗੋਲੀਬਾਰੀ ਚੱਲੀਆਂ। ਮੁੱਠਭੇੜ ਵਿੱਚ ਲਾਰੈਂਸ ਗੈਂਗ ਦੇ ਦੋ ਸ਼ੂਟਰ ਫੜੇ ਗਏ ਹਨ ਅਤੇ ਉਨ੍ਹਾਂ ਵਿਚੋਂ ਇੱਕ ਨਾਬਾਲਗ ਹੈ। ਇਨ੍ਹਾਂ ਸ਼ੂਟਰਾਂ ਖ਼ਿਲਾਫ਼ ਕਈ ਪੁਰਾਣੇ ਕੇਸ ਦਰਜ ਹਨ।

ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਹੀ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਹ ਉਹੀ ਸ਼ੂਟਰ ਹਨ ਜੋ 3 ਦਸੰਬਰ 2023 ਨੂੰ ਪੰਜਾਬ ਦੇ ਇੱਕ ਸਾਬਕਾ ਵਿਧਾਇਕ ਦੇ ਪੰਜਾਬੀ ਬਾਗ ਦੇ ਘਰ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸਨ। ਦੋਵਾਂ ਸ਼ੂਟਰਾਂ ਦੇ ਨਾਮ ਆਕਾਸ਼ ਅਤੇ ਅਖਿਲ ਹਨ ਜੋ ਹਰਿਆਣਾ ਦੇ ਸੋਨੀਪਤ ਅਤੇ ਚਰਖੀ ਦਾਦਰੀ ਦੇ ਰਹਿਣ ਵਾਲੇ ਹਨ।

ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਸਾਬਕਾ ਵਿਧਾਇਕ ਦੀਪ ਮਲਹੋਤਰਾ ਦੇ ਘਰ ਗੋਲੀਬਾਰੀ ਕਰਨ ਵਿਚ ਦੋਵੇਂ ਸ਼ੂਟਰ ਸ਼ਾਮਲ ਸਨ ਅਤੇ ਇਹ ਕੰਮ ਗੋਲਡੀ ਬਰਾੜ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਗੋਲਡੀ ਨੇ ਸਾਬਕਾ ਵਿਧਾਇਕ ਨੂੰ ਧਮਕੀ ਭਰੇ ਵੌਇਸ ਨੋਟ ਭੇਜੇ ਸਨ ਅਤੇ ਬਾਅਦ ਵਿੱਚ ਰਿਕਵਰੀ ਲਈ ਵੀ ਕਿਹਾ ਸੀ। ਇੰਨਾ ਹੀ ਨਹੀਂ ਹਾਲ ਹੀ ‘ਚ ਗੋਲਡੀ ਦੇ ਕਹਿਣ ‘ਤੇ ਉਸ ਦੇ ਸਾਥੀਆਂ ਨੇ ਪੰਜਾਬ ਦੇ ਇਕ ਸਾਬਕਾ ਵਿਧਾਇਕ ਦੀਆਂ ਸ਼ਰਾਬ ਦੀਆਂ ਦੁਕਾਨਾਂ ਨੂੰ ਵੀ ਸਾੜ ਦਿੱਤਾ ਸੀ।