● On air now · ਟੀਵੀ ਪੰਜਾਬ

Punjabi News · Since 2013

Breaking

ਡੇਰਾ ਪ੍ਰੇਮੀ ਕਤਲਕਾਂਡ : ਸ਼ੂਟਰਾਂ ਨੂੰ ਕੋਟਕਪੂਰਾ ‘ਚ ਹਥਿਆਰ ਕਰਵਾਏ ਗਏ ਸਨ ਮੁਹੱਈਆ

ਕੋਟਕਪੂਰਾ – ਡੇਰਾ ਪ੍ਰੇਮੀ ਕਤਲਕਾਂਡ ਨਾਲ ਜੁੜਿਆ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਇਸ ਮੁਤਾਬਕ ਸ਼ੂਟਰਾਂ ਨੂੰ ਕੋਟਕਪੂਰਾ ਵਿਚ ਹਥਿਆਰ ਮੁਹੱਈਆ ਕਰਵਾਏ ਗਏ ਸਨ ਤੇ ਕਤਲ ਤੋਂ ਸਿਰਫ ਇੱਕ ਦਿਨ ਪਹਿਲਾਂ ਹਥਿਆਰ ਸ਼ੂਟਰਾਂ ਨੂੰ ਦਿੱਤੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ…


ਕੋਟਕਪੂਰਾ – ਡੇਰਾ ਪ੍ਰੇਮੀ ਕਤਲਕਾਂਡ ਨਾਲ ਜੁੜਿਆ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ। ਇਸ ਮੁਤਾਬਕ ਸ਼ੂਟਰਾਂ ਨੂੰ ਕੋਟਕਪੂਰਾ ਵਿਚ ਹਥਿਆਰ ਮੁਹੱਈਆ ਕਰਵਾਏ ਗਏ ਸਨ ਤੇ ਕਤਲ ਤੋਂ ਸਿਰਫ ਇੱਕ ਦਿਨ ਪਹਿਲਾਂ ਹਥਿਆਰ ਸ਼ੂਟਰਾਂ ਨੂੰ ਦਿੱਤੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਸ਼ੂਟਰ ਬਾਈਕ ‘ਤੇ ਖਾਲੀ ਹੱਥ ਕੋਟਕਪੂਰਾ ‘ਚ ਦਾਖਲ ਹੋਏ ਸਨ। ਇਸ ਤੋਂ ਇਲਾਵਾ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਸ਼ੂਟਰਾਂ ਨੇ ਗੋਲਡੀ ਬਰਾੜ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ।

ਦੱਸ ਦੇਈਏ ਕਿ 6 ਸ਼ੂਟਰਾਂ ਨੇ ਪ੍ਰਦੀਪ ਰਾਜੂ ਦਾ ਕਤਲ ਕੀਤਾ ਸੀ ਪੁਲਿਸ ਵੱਲੋਂ 3 ਸ਼ੂਟਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ 3 ਦੀ ਭਾਲ ਜਾਰੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਤਿੰਦਰ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਉਸ ਵੱਲੋਂ ਅੰਬਾਲਾ ਵਿਚ ਵੀ ਡਬਲ ਮਰਡਰ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਲਾਰੈਂਸ ਦੇ ਵਿਰੋਧੀ ਦਾ ਵੀ ਜਤਿੰਦਰ ਵੱਲੋਂ ਕਤਲ ਕੀਤਾ ਗਿਆ। ਡੇਰਾ ਪ੍ਰੇਮੀ ਦੇ ਕਾਤਲ ਜਤਿੰਦਰ ਵੱਲੋਂ ਇਹ ਖੁਲਾਸੇ ਕੀਤੇ ਜਾ ਰਹੇ ਹਨ।


Filed under