ਸ਼੍ਰੌਮਣੀ ਕਮੇਟੀ ‘ਚ ਅਕਾਲੀ ਦਲ ਦੀ ‘ਜਗੀਰ’ਦਾਰੀ ਬਰਕਰਾਰ, ਧਾਮੀ ਨੇ ਹਰਾਈ ਬੀਬੀ

ਅੰਮ੍ਰਿਤਸਰ- ਸ਼੍ਰੌਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾ ਚ ਲੰਮੀ ਕਸ਼ਮਕਸ਼ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਹਰਜਿੰਦਰ ਧਾਮੀ ਨੂੰ ਫੰਸਵੇ ਮੁਕਬਾਲੇ ਚ ਹਰਾ ਦਿੱਤਾ ਹੈ ।ਕੁੱਲ਼ 148 ਮੈਂਬਰਾਂ ਦੀ ਮੌਜੂਦਗੀ ਚ ਧਾਮੀ ਨੂੰ 104 ਵੋਟਾਂ ਮਿਲੀਆਂ ਜਦਕਿ ਬੀਬੀ ਜਗੀਰ ਕੌਰ ਨੇ 42 ਵੋਟਾਂ ਹਾਸਲ ਕਰਕੇ ਆਪਣੀ ਮੌਜੂਦਗੀ ਦਰਜ ਕਰਵਾਈ ।ਇਨ੍ਹਾਂ ਚੋਣਾ ਨਾਲ ਸ਼੍ਰੌਮਣੀ ਅਕਾਲੀ ਦਲ ਦਾ ਸਿਆਸੀ ਭਵਿੱਖ ਦਾਅ ‘ਤੇ ਲੱਗ ਗਿਆ ਸੀ । ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵਲੋਂ ਇਸ ਵਾਰ ਦੀਆਂ ਚੋਣਾ ਚ ਰੱਜ ਕੇ ਜ਼ੋਰ ਲਗਾਇਆ ਗਿਆ ਸੀ ।ਬੀਬੀ ਨੇ ਵੋਟਾਂ ਦੌਰਾਨ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਹੈ ।

ਇਹ ਮੁਕਾਬਲਾ ਇਸ ਲਈ ਦਿਲਚਸਪ ਹੋਇਆ ਸੀ ਕਿਉਂਕਿ ਅਕਾਲੀ ਦਲ ਦੀ ਸਾਬਕਾ ਮੰਤਰੀ ਅਤੇ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪ੍ਰਧਾਨਗੀ ਦੀ ਇੱਛਾ ਜਤਾ ਕੇ ਸੁਖਬੀਰ ਬਾਦਲ ਅੱਗੇ ਕੁੱਝ ਮੰਗਾ ਰਖੀਆਂ ਸਨ ।ਸੁਖਬੀਰ ਵਲੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਬੀਬੀ ਨੇ ਕਮੇਟੀ ਚੋਣਾ ਚ ਬਾਦਲ ਪਰਿਵਾਰ ‘ਤੇ ਲਿਫਾਫਾ ਕਲਚਰ ਥੌਪਣ ਦੇ ਇਲਜ਼ਾਮ ਲਗਾਏ ਸਨ । ਬੀਬੀ ਨੇ ਇਲਜ਼ਾਮ ਲਗਾਇਆ ਸੀ ਕਿ ਕਮੇਟੀ ਦੇ ਪ੍ਰਧਾਨ ਦਾ ਪਤਾ ਚੋਣ ਵੇਲੇ ਹੀ ਪਤਾ ਲਗਦਾ ਹੈ ।

ਬੀਬੀ ਦੇ ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਅਕਾਲੀ ਦਲ ਦੀ ਅਨੁਸ਼ਾਸਨ ਕਮੇਟੀ ਵਲੋਂ ਬੀਬੀ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ । ਫਿਰ ਉਨ੍ਹਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਹ ਵਿਖਾ ਦਿੱਤਾ ਗਿਆ ।ਬੀਬੀ ਜਗੀਰ ਕੌਰ ਨੇ ਅਜ਼ਾਦ ਤੌਰ ‘ਤੇ ਸ਼੍ਰੌਮਣੀ ਕਮੇਟੀ ਦੀ ਚੋਣ ਚ ਹਿੱਸਾ ਲਿਆ ਸੀ । ਅਕਾਲੀ ਦਲ ਦੇ ਕਈ ਵਿਰੋਧੀ ਅਤੇ ਬਾਗੀ ਨੇਤਾਵਾਂ ਵਲੋਂ ਇਸ ਚੋਣ ਚ ਬੀਬੀ ਜਗੀਰ ਕੌਰ ਨੂੰ ਸਮਰਥਨ ਦੇਣ ਦੀ ਗੱਲ ਕੀਤੀ ਸੀ ।ਸਾਂਸਦ ਸਿਮਰਨਜੀਤ ਮਾਨ ਧੜੇ ਵਲੋਂ ਇਸ ਚੋਣ ਪ੍ਰਕੀਰੀਆ ‘ਚ ਹਿੱਸਾ ਨਹੀਂ ਲਿਆ ਗਿਆ ਹੈ ।ਕੁੱਲ਼ 146 ਮੈਂਬਰਾਂ ਇਜਲਾਸ ਚ ਹਾਜ਼ਰ ਹੋਏ ।