ਤਾਇਵਾਨ ‘ਚ 7.5 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਦੀ ਚੇਤਾਵਨੀ

ਡੈਸਕ- ਤਾਇਵਾਨ ਵਿਚ ਅੱਜ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਤੱਕ ਮਹਿਸੂਸ ਕੀਤੇ ਗਏ। ਭੂਚਾਲ ਦੇ ਬਾਅਦ ਤਾਇਵਾਨ,ਜਾਪਾਨ ਤੇ ਫਿਲੀਪੀਂਸ ਵਿਚ ਸੁਨਾਮੀ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਵਿਚ 3 ਮੀਟਰ ਯਾਨੀ ਲਗਭਗ 10 ਫੁੱਟ ਤੱਕ ਦੀਆਂ ਲਹਿਰਾਂ ਉਠਣ ਦਾ ਅਨੁਮਾਨ ਪ੍ਰਗਟਾਇਆ ਹੈ। ਫਿਲਹਾਲ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

ਇਹ ਤਾਇਵਾਨ ਵਿਚ 25 ਸਾਲਾਂ ਵਿਚ ਆਉਣ ਵਾਲਾ ਸਭ ਤੋਂ ਖਤਰਨਾਕ ਭੂਚਾਲ ਹੈ। ਇਸ ਤੋਂ ਪਹਿਲਾਂ 1999 ਵਿਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਉਦੋਂ 2,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ਤਾਇਵਾਨ ਮੀਡੀਆ ਮੁਤਾਬਕ ਅੱਜ ਸਵੇਰੇ ਆਏ ਭੂਚਾਲ ਨਾਲ ਤਾਇਵਾਨ ਦੇ 10,000 ਤੋਂ ਜ਼ਿਆਦਾ ਘਰਾਂ ਵਿਚ ਬਿਜਲੀ ਨਹੀਂ ਹੈ। ਭੂਚਾਲ ਨਾਲ ਤਾਰਾਂ ਤੇ ਪਾਵਰ ਪਲਾਂਟ ਨੂੰ ਨੁਕਸਾਨ ਪੁੱਜਾ ਹੈ। ਬਿਜਲੀ ਵਾਪਸ ਲਿਆਉਣ ਲਈ ਕੰਮ ਜਾਰੀ ਹੈ ਤੇ ਇੰਟਰਨੈਟਸ ਸਰਵਿਸ ਵੀ ਬੰਦ ਹੋ ਗਈ ਹੈ। ਭੂਚਾਲ ਈਸ ਤਾਇਵਾਨ ਦੇ ਹੁਲੀਏਨ ਸ਼ਹਿਰ ਵਿਚ ਆਇਆ। ਇਸ ਦਾ ਕੇਂਦਰ ਧਰਤੀ ਤੋਂ 34 ਕਿਲੋਮੀਟਰ ਹੇਠਾਂ ਸੀ। ਭਾਰਤੀ ਸਮੇਂ ਮੁਤਾਬਕ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਵਿਚ ਵੀ ਭੂਚਾਲ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਇਨ੍ਹਾਂ ਲੋਕਾਂ ਨੂੰ ਇਲਾਜ ਮਿਲਣਾ ਮੁਸ਼ਕਲ ਹੋ ਰਿਹਾ ਹੈ। ਇਸ ਦੀ ਵਜ੍ਹਾ ਹੈ ਕਿ ਭੂਚਾਲ ਦੀ ਵਜ੍ਹਾ ਨਾਲ ਜ਼ਿਆਦਾਤਰ ਸੜਕਾਂ ਟੁੱਟ ਚੁੱਕੀਆਂ ਹਨ ਤੇ ਡਾਕਟਰ ਪ੍ਰਭਾਵਿਤ ਥਾਵਾਂ ‘ਤੇ ਨਹੀਂ ਪਹੁੰਚ ਪਾ ਰਹੇ ਹਨ।

ਭੂਚਾਲ ਦਾ ਸਭ ਤੋਂ ਵੱਧ ਅਸਰ ਜਾਪਾਨ ਦੇ ਓਕਿਨਾਵਾ ਸੂਬੇ ਵਿਚ ਦੇਖਣ ਨੂੰ ਮਿਲਿਆ। ਇਥੇ ਆਉਣ-ਜਾਣ ਵਾਲੀਆਂ ਸਾਰੀਆਂ ਫਲਾਈਟਸ ਕੈਂਸਲ ਕਰ ਦਿੱਤੀਆਂ ਗਈਆਂ ਹਨ। ਜਾਪਾਨ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ ਤੇ ਤੱਟਵਰਤੀ ਇਲਾਕਿਆਂ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ।