ਸਿੱਖਿਆ ਵਿਭਾਗ ਦਾ ਕਲਰਕ ਇਕ ਲੱਖ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮੋਹਾਲੀ : ਚੌਕਸੀ ਵਿਭਾਗ ਦੀ ਟੀਮ ਵੱਲੋਂ ਸਿੱਖਿਆ ਵਿਭਾਗ ਦਾ ਕਲਰਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ । ਮੁਲਜ਼ਮ ਦੀ ਪਛਾਣ ਪ੍ਰਿਤਪਾਲ ਸਿੰਘ ਵਜੋਂ ਹੋਈ । ਵਿਅਕਤੀ ਡੀਈਓ ਐਲੀਮੈਂਟਰੀ ਮੋਹਾਲੀ ਦਫ਼ਤਰ ਵਿਖੇ ਤਾਇਨਾਤ ਸੀ। ਇਸ ਨਾਲ ਨਾਲ ਸਬੰਧਤ ਮੁਲਜ਼ਮ ਕੋਲੋਂ 6 ਏਟੀਐਮ ਕਾਰਡ ਬਰਾਮਦ ਹੋਏ ਹਨ ਜਿਨ੍ਹਾਂ ਦੇ ਆਧਾਰ ‘ਤੇ ਵਿਜੀਲੈਂਸ ਵਿਭਾਗ ਅਗਲੇਰੀ ਜਾਣਕਾਰੀ ਹਾਸਲ ਕਰਨ ਲਈ ਜੁਟ ਗਿਆ ਹੈ।

ਵਿਜੀਲੈਂਸ ਦੇ ਡੀਐਸਪੀ ਹਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਹ ਕਾਰਵਾਈ ਪੀੜਤ ਈਟੀਟੀ ਅਧਿਆਪਕ ਕਰਮਜੀਤ ਸਿੰਘ ਵਾਸੀ ਫੇਜ਼-11, ਮੋਹਾਲੀ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।

ਟੀਵੀ ਪੰਜਾਬ ਬਿਊਰੋ।