● On air now · ਟੀਵੀ ਪੰਜਾਬ

Punjabi News · Since 2013

Breaking

ਅਣਪਛਾਤੇ ਲੁਟੇਰਿਆਂ ਵੱਲੋਂ ਬਜ਼ੁਰਗ ਮਾਤਾ ਦਾ ਕਤਲ

ਅੰਮ੍ਰਿਤਸਰ : ਰਾਮ ਤੀਰਥ ਦੇ ਨਜ਼ਦੀਕੀ ਪਿੰਡ ਮਾਹਲ ਪੱਤੀ ਧਾਲੀਵਾਲ ਵਿਖੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਬਜ਼ੁਰਗ ਮਾਤਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਂਤੀ ਦੇਵੀ ਪਤਨੀ ਬਲਦੇਵ ਰਾਜ ਉਮਰ ਲੱਗਭੱਗ 78 ਸਾਲ ,…


ਅੰਮ੍ਰਿਤਸਰ : ਰਾਮ ਤੀਰਥ ਦੇ ਨਜ਼ਦੀਕੀ ਪਿੰਡ ਮਾਹਲ ਪੱਤੀ ਧਾਲੀਵਾਲ ਵਿਖੇ ਕੁਝ ਅਣਪਛਾਤੇ ਲੁਟੇਰਿਆਂ ਵੱਲੋਂ ਬਜ਼ੁਰਗ ਮਾਤਾ ਦਾ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਂਤੀ ਦੇਵੀ ਪਤਨੀ ਬਲਦੇਵ ਰਾਜ ਉਮਰ ਲੱਗਭੱਗ 78 ਸਾਲ , ਵਾਸੀ ਪਿੰਡ ਮਾਹਲ ਦਾ ਅੱਜ ਦੁਪਹਿਰ ਕਰੀਬ ਡੇਢ ਵਜੇ ਅਣਪਛਾਤੇ ਲੁਟੇਰੇ ਲੁੱਟ ਦੀ ਨੀਤ ਨਾਲ ਬਜ਼ੁਰਗ ਮਾਤਾ ਦੇ ਘਰ ਦਾਖਲ ਹੋ ਗਏ।

ਉਨ੍ਹਾਂ ਨੇ ਬਜ਼ੁਰਗ ਮਾਤਾ ਦਾ ਕਤਲ ਕਰਨ ਤੋਂ ਬਾਅਦ ਉਸ ਦੇ ਗਲ ਅਤੇ ਬਾਹਾਂ ਵਿਚ ਪਹਿਨੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ ਅਤੇ ਫ਼ਰਾਰ ਹੋ ਗਏ ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਕੰਬੋ ਦੀ ਐੱਸ. ਐਚ. ਓ. ਮੈਡਮ ਹਰਸਿਮਰਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਹੈ ਅਤੇ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ


Filed under