ਬਗੈਰ ਕੋਵਿਡ ਵੈਕਸੀਨੇਸ਼ਨ ਵਾਲੇ ਵੀ ਪਾ ਸਕਦੇ ਹਨ ਵੋਟ- ਚੋਣ ਕਮਿਸ਼ਨ

ਚੰਡੀਗੜ੍ਹ- ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਐੱਸ.ਕਰੁਣਾ ਰਾਜੂ ਨੇ ਸਪਸ਼ਟ ਕੀਤਾ ਹੈ ਕਿ ਕੋਵਿਡ ਦੀ ਵੈਕਸੀਨੇਸ਼ਨ ਦਾ ਵੋਟ ਪੋਲਿੰਗ ਨਾਲ ਕੋਈ ਸੰਬਧ ਨਹੀਂ ਹੈ.ਉਹ ਵੋਟਰ ਵੀ ਵੋਟ ਪਾ ਸਕਦਾ ਹੈ ਜਿਸਨੇ ਭਾਵੇਂ ਕੋਵਿਡ ਦਾ ਇੱਕ ਵੀ ਟੀਕਾ ਨਾ ਲਗਵਾਇਆ ਹੋਵੇ.ਚੋਣ ਕਮਿਸ਼ਨਰ ਨੇ ਆਮ ਜਨਤਾ ਨੂੰ ਅਫਵਾਹਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ.ਚੋਣ ਅਮਲੇ ਵਲੋਂ ਕਿਸੇ ਵੀ ਵੋਟਰ ਦਾ ਵੈਕਸੀਨੇਸ਼ਨ ਸਰਟੀਫਿਕੇਟ ਚੈੱਕ ਨਹੀਂ ਕੀਤਾ ਜਾਵੇਗਾ.
ਚੋਣ ਕਮਿਸ਼ਨਰ ਦਾ ਕਹਿਣਾ ਹੈ ਕਿ ਇਸਦੇ ਬਾਵਜੂਦ ਕਮਿਸ਼ਨ ਵਲੋਂ ਪੋਲਿੰਗ ਦੌਰਾਨ ਕੋਵਿਡ ਨਿਯਮਾਂ ਦਾ ਪੂਰਾ ਧਿਆਨ ਰਖਿਆ ਜਾਵੇਗਾ.ਬਜ਼ੁਰਗ ਵੋਟਰਾਂ ਲਈ ਪੋਲਿੰਗ ਬੂਥਾਂ ‘ਤੇ ਆਟੋ ਰਿਕਸ਼ਾ ਦਾ ਇੰਤਜ਼ਾਮ ਕੀਤਾ ਗਿਆ ਹੈ.ਉਨ੍ਹਾਂ ਦੱਸਿਆ ਕਿ ਚੋਣ ਪ੍ਰਬੰਧਾ ਨੂੰ ਲੈ ਕੇ ਕਮਸ਼ਿਨ ਵਲੋਂ ਸਖਤੀ ਵਰਤੀ ਜਾ ਰਹੀ ਹੈ.ਇਸਦੇ ਤਹਿਤ ਹੀ ਸੀ.ਐੱਮ ਚੰਨੀ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ.
ਐੱਸ.ਕਰੁਣਾ ਰਾਜੂ ਨੇ ਦੱਸਿਆ ਕਿ ਸ਼ਾਂਤੀਪੂਰਵਕ ਚੋਣਾਂ ਲਈ ਸੂਬੇ ਭਰ ਚ ਸੁਰੱਖਿਆ ਬਲ ਦੀਆਂ 700 ਕੰਪਨੀਆਂ ਚੋਣ ਕਮਿਸ਼ਨ ਵਲੋਂ ਪੰਜਾਬ ਭੇਜੀਆਂ ਗਈਆਂ ਹਨ.ਉਨ੍ਹਾਂ ਦੱਸਿਆ ਕਿ ਕੁੱਲ ਮਿਲਾ ਕੇ ਢਾਈ ਲੱਖ ਮੁਲਾਜ਼ਮਾਂ ਦਾ ਅਮਲਾ ਚੋਣਾਂ ਦੌਰਾਨ ਡਿਊਟੀ ਦੇਣ ਜਾ ਰਿਹਾ ਹੈ.ਉਨ੍ਹਾਂ ਦੱਸਿਆ ਕਿ ਪੰਜਾਬ ਭਰ ਚ 2013 ਅਜਿਹੇ ਬੂਥ ਹਨ ਜਿਨ੍ਹਾਂ ਨੂੰ ਕਮਿਸ਼ਨ ਵਲੋਂ ਕ੍ਰਿਟਿਕਲ ਪੋਲਿੰਗ ਬੂਥ ਦੱਸਿਆ ਗਿਆ ਹੈ.