ਇੰਡਸਟ੍ਰੀ ‘ਤੇ ਭਾਰੀ ‘ਸ਼ਨੀਵਾਰ’ , 8 ਤੋਂ 8 ਨਹੀਂ ਮਿਲੇਗੀ ਬਿਜਲੀ

ਜਲੰਧਰ – ਵੱਡੇ ਸ਼ਹਿਰਾਂ ਚ ਤਾਂ ਵੈਸੇ ਸ਼ਨੀਵਾਰ ਨੂੰ ਪਾਰਟੀ ਡੇ ਮੰਨ ਕੇ ਪਾਰਟੀ ਕੀਤੀ ਜਾਂਦੀ ਹੈ ਪਰ ਪੰਜਾਬ ਦੀ ਇੰਡਸਟ੍ਰੀ ਨੂੰ ਅੱਜ ਧੱਕੇ ਨਾਲ ਅਜਿਹਾ ਮੌਕਾ ਦਿੱਤਾ ਗਿਆ ਹੈ । ਕਾਰਣ ਹੈ ਬਿਜਲੀ ਦੀ ਕਿਲੱਤ ।ਭਾਰੀ ਡਿਮਾਂਡ ਦੇ ਨਾਲ ਬਿਜਲੀ ਦੀ ਘਾਟ ਦੇ ਚਲਦਿਆਂ ਸਰਕਾਰ ਨੇ ਸ਼ਨੀਵਾਰ ਨੂੰ ਪੰਜਾਬ ਦੀ ਇੰਡਸਟ੍ਰੀ ਨੂੰ ਜ਼ਬਰਨ ਛੁੱਟੀ ਦਿੱਤੀ ਹੈ ।ਸ਼ਨੀਵਾਰ ਵਾਲੇ ਦਿਨ ਸ਼ਵੇਰੇ ਅੱਠ ਵਜੇ ਤੋਂ ਰਾਤ ਅੱਠ ਵਜੇ ਤੱਕ ਇੰਡਸਟ੍ਰੀਅਲ ਸੈਕਟਰ ਨੂੰ ਬਿਜਲੀ ਨਾ ਦੇਣ ਦਾ ਐਲਾਨ ਕੀਤਾ ਗਿਆ ਹੈ ।

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਬਿਜਲੀ ਬੋਰਡ ਕਕੋਲ ਸ਼ੁੱਕਰਵਾਰ ਨੂੰ 8500 ਮੈਗਾਵਾਟ ਬਿਜਲੀ ਮੁਹੱਈਆ ਹੋਈ ,ਜਿਸ ਵਿੱਚ 3672 ਮੈਗਾਵਾਟ ਬਿਜਲੀ ਬਾਹਰੀ ਖਤੇਰ ਤੋਨ ਲਈ ਗਈ । ਵੀਰਵਾਰ ਨੂੰ ਪੰਜਾਬ ਚ ਕੁੱਲ੍ਹ 2000 ਮੈਗਾਵਾਟ ਦੀ ਸ਼ਾਰਟੇਜ ਰਹੀ ।ਪੰਜਾਬ ਭਰ ਚ ਬਿਜਲੀ ਨੂੰ ਲੈ ਕੇ ਹਾਹਾਕਾਰ ਮਚੀ ਹੋਈ ਹੈ । ਪਿੰਡਾਂ ਦਾ ਸੱਭ ਤੋਂ ਬੁਰਾ ਹਾਲ ਹੈ । ਇੱਥੇ 13 ਘੰਟੇ ਤੋਂ ਵੱਧ ਦੇ ਕੱਟ ਲਗਾਏ ਜਾ ਰਹੇ ਹਨ ।ਕਸਬਿਆਂ ਚ ਪੰਜ ਘੰਟੇ ਅਤੇ ਛੋਰੇ ਸ਼ਹਿਰਾਂ ਚ ਚਾਰ ਚਾਰ ਘੰਟੇ ਦੇ ਕੱਟ ਹਨ ।ਜੇਕਰ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਇੱਥੇ ਦਿਨੇ ਦੋ ਤੋਂ ਤਿੰਨ ਘੰਟੇ ਦਾ ਕੱਟ ਲਗ ਰਿਹਾ ਹੈ ਜਦਕਿ ਰਾਤ ਨੂੰ ਵੀ ਬਿਜਲੀ ਦਾ ਕੱਟ ਲੋਕਾਂ ਦੀ ਨੀਂਦ ਹਰਾਮ ਕਰ ਰਿਹਾ ਹੈ । ਮਾਨ ਸਰਕਾਰ ਦਾਅਵਾ ਕਰ ਰਹੀ ਹੈ ਕਿ ਜਲਦ ਹੀ ਬਿਜਲੀ ਸੰਕਟ ਨੂੰ ਹੱਲ ਕਰ ਲਿਆ ਜਾਵੇਗਾ ।