● On air now · ਟੀਵੀ ਪੰਜਾਬ

Punjabi News · Since 2013

Breaking

ਐਲਵਿਸ਼ ਯਾਦਵ ਨੇ ਹਿਲਾਇਆ ਬਿਗ ਬੌਸ ਦਾ ਸਿਸਟਮ, ਜਿੱਤਿਆ Big Boss OTT-2

ਡੈਸਕ- ਐਲਵਿਸ਼ ਯਾਦਵ ਨੇ ਬਿਗ ਬੌਸ ਦਾ ਸਿਸਟਮ ਹਿਲਾ ਦਿੱਤਾ ਹੈ। ਐਲਵਿਸ਼ ਨੇ ਬਿਗ ਬੌਸ ਓਟੀਟੀ ਦੀ ਟਰਾਫੀ ਜਿੱਤ ਲਈ ਹੈ। ਬਿਗ ਬੌਸ ਓਟੀਟੀ-2 ਦੇ ਸਭ ਤੋਂ ਦਮਦਾਰ ਤੇ ਐਂਟਰਟੇਨਿੰਗ ਕੰਟੈਸਟੈਂਟਸ ਐਲਵਿਸ਼ ਯਾਦਵ ਤੇ ਅਭਿਸ਼ੇਕ ਮਲਹਾਨ ਟੌਪ-2 ਵਿਚ ਆਪਣੀ ਜਗ੍ਹਾ…


ਡੈਸਕ- ਐਲਵਿਸ਼ ਯਾਦਵ ਨੇ ਬਿਗ ਬੌਸ ਦਾ ਸਿਸਟਮ ਹਿਲਾ ਦਿੱਤਾ ਹੈ। ਐਲਵਿਸ਼ ਨੇ ਬਿਗ ਬੌਸ ਓਟੀਟੀ ਦੀ ਟਰਾਫੀ ਜਿੱਤ ਲਈ ਹੈ। ਬਿਗ ਬੌਸ ਓਟੀਟੀ-2 ਦੇ ਸਭ ਤੋਂ ਦਮਦਾਰ ਤੇ ਐਂਟਰਟੇਨਿੰਗ ਕੰਟੈਸਟੈਂਟਸ ਐਲਵਿਸ਼ ਯਾਦਵ ਤੇ ਅਭਿਸ਼ੇਕ ਮਲਹਾਨ ਟੌਪ-2 ਵਿਚ ਆਪਣੀ ਜਗ੍ਹਾ ਬਣਾਉਣ ਵਿਚ ਕਾਮਯਾਬ ਹੋਏ ਹਨ। ਸਲਮਾਨ ਖਾਨ ਨੇ ਟੌਪ-2 ਕੰਟੈਸਟੈਂਟਸ ਦਾ ਕੀਤਾ ਹੈ।

ਪਿਛਲੇ 16 ਸਾਲਾਂ ਵਿਚ ਬਿਗ ਬੌਸ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਕਿਸੇ ਵਾਈਲਡ ਕਾਰਡ ਕੰਟੈਸਟੈਂਟ ਨੇ ਬਿਗ ਬੌਸ ਦੇ ਵਿਨਰ ਦਾ ਤਾਜ ਆਪਣੇ ਨਾਂ ਕੀਤਾ ਹੈ। ਐਲਵਿਸ਼ ਦੀ ਆਰਮੀ ਤੇ ਉਨ੍ਹਾਂ ਦੇ ਫੈਨਸ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਹਨ। ਹਰ ਕੋਈ ਜਸ਼ਨ ਵਿਚ ਡੁੱਬਿਆ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਫੈਂਸ ਐਲਵਿਸ਼ ਦੀ ਜਿੱਤ ਨੂੰ ਸੈਲੀਬ੍ਰੇਟ ਕਰ ਰਹੇ ਹਨ।

ਐਲਵਿਸ਼ ਨੇ ਉਹ ਕਰ ਦਿਖਾਇਆ ਹੈ ਜੋ ਅੱਜ ਤਕ ਕੋਈ ਨਹੀਂ ਕਰ ਸਕਿਆ। ਵਾਈਲਡ ਕਾਰਡ ਕੰਟੈਸਟੈਂਟਸ ਬਣ ਕੇ ਘਰਵਾਲਿਆਂ ਦਾ ਸਿਸਟਮ ਹਿਲਾਉਣ ਵਾਲੇ ਐਲਵਿਸ਼ ਸ਼ੋਅ ਦੇ ਵਿਨਰ ਬਣ ਗਏ ਹਨ। ਐਲਵਿਸ਼ ਨੂੰ ਜਿਤਾਉਣ ਲਈ ਉਨ੍ਹਾਂ ਦੇ ਫੈਨਸ ਨੇ ਦੀਵਾਨਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਐਲਵਿਸ਼ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਵੀ ਬਹੁਤ ਖੁਸ਼ ਹਨ। ਐਲਵਿਸ਼ ਨੂੰ 25 ਲੱਖ ਰੁਪਏ ਤੇ ਇਕ ਸ਼ਾਨਦਾਰ ਟਰਾਫੀ ਵੀ ਮਿਲੀ ਹੈ।


Filed under