ਕਾਂਗਰਸ ਦਾ ਸਾਬਕਾ ਵਿਧਾਇਕ ਜੀਰਾ ਗ੍ਰਿਫਤਾਰ, ਖਹਿਰਾ ਵਾਂਗ ਘਰ ਤੋਂ ਕੀਤਾ ਕਾਬੂ

ਡੈਸਕ- ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਤੜਕੇ 5 ਵਜੇ ਗ੍ਰਿਫਤਾਰ ਕਰ ਲਿਆ। ਸਵੇਰੇ ਸੌਂਦੇ ਹੋਏ ਫਿਰੋਜ਼ਪੁਰ ਪੁਲਸਿ ਨੇ ਉਨ੍ਹਾਂ ਨੂੰ ਘਰੋਂ ਉਠਾਇਆ। ਉਨ੍ਹਾਂ ‘ਤੇ ਬੀਡੀਪੀਓ ਦਫਤਰ ‘ਤੇ ਧਰਨਾ ਦੇਣ ਤੇ ਕੰਮ ਵਿੱਚ ਰੁਕਾਵਟ ਪਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜ਼ੀਰਾ ਅੱਜ ਦੁਪਹਿਰ 11 ਵਜੇ ਪ੍ਰੈੱਸ ਕਾਨਫਰੰਸ ਕਰਕੇ ਖੁਦ ਗ੍ਰਿਫਤਾਰੀ ਦੇਣ ਵਾਲੇ ਸਨ।

4ਦਿਨ ਪਹਿਲਾਂ ਹੀ ਵਿਧਾਇਕ ਜ਼ੀਰਾ ਖਿਲਾਫ ਫਿਰੋਜ਼ਪੁਰ ਵਿੱਚ FIR ਦਰਜ ਕੀਤੀ ਗਈ ਸੀ। ਸ਼ਿਕਾਇਤ ਮੁਤਾਬਕ ਜ਼ੀਰਾ ਦੇ BDPO ਨੇ ਪੁਲਿਸ ਨੂੰ ਦੱਸਿਆ ਕਿ 11 ਤੋਂ 12 ਅਕਤੂਬਰ ਤੱਕ ਕੁਲਬੀਰ ਸਿੰਘ ਜ਼ੀਰਾ ਨੇ ਉਨ੍ਹਾਂ ਦੇ ਦਫਤਰ ਦੇ ਸਾਹਮਣੇ ਧਰਾ ਲਾਇਆ। ਇਸ ਦੌਰਾਨ ਉਹ ਆਪਣੇ ਸਾਥੀਆਂ ਨਾਲ ਦਫਤਰ ਵਿੱਚ ਉਸ ਦੇ ਕਮਰੇ ਵਿੱਚ ਜ਼ਬਰਦਸਤੀ ਵੜ ਆਏ।

ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਤੋਂ ਇਲਾਵਾ ਕਾਂਗਰਸੀ ਨੇਤਾ ਨੇ ਸਰਕਾਰੀ ਕਰਮਚਾਰੀਆਂ ਨਾਲ ਮਾੜਾ ਵਤੀਰਾ ਵੀ ਕੀਤਾ। BDPO ਦੀ ਸ਼ਿਕਾਇਤ ਮਿਲਣ ਮਗਰੋਂ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।