Exit Poll ‘ਚ ‘AAP’ ਦੀ ਸਰਕਾਰ,ਰਿਵਾਇਤੀ ਪਾਰਟੀਆਂ ਨੂੰ ਨਿਰਾਸ਼ਾ

ਜਲੰਧਰ-ਪੰਜਾਬ ਵਿਧਾਨ ਸਭਾ ਚੋਣਾ 2022 ਦੇ ਐਗਜ਼ਿਟ ਪੋਲ ਆ ਗਏ ਹਨ.ਵੱਖ ਵੱਖ ਏਜੰਸੀਆਂ,ਮੀਡੀਆ ਅਦਾਰਿਆਂ ਵਲੋਂ ਕਰਵਾਏ ਗਏ ਸਰਵੇ ‘ਚ ਆਮ ਆਦਮੀ ਪਾਰਟੀ ਸੱਭ ਤੋਂ ਵੱਡੀ ਪਾਰਟੀ ਦੇ ਰੂਪ ਚ ਸਾਹਮਨੇ ਆ ਰਹੀ ਹੈ.ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਚ ਖਿਚੜੀ ਸਰਕਾਰ ਦੀਆਂ ਚਰਚਾਵਾਂ ਸਨ,ਪਰ ਇਨ੍ਹਾਂ ਆਂਕੜਿਆਂ ਨਾਲ ਪੰਜਾਬ ਦੀ ਸਥਿਤੀ ਸਪਸ਼ਟ ਹੁੰਦੀ ਦਿਖਾਈ ਦੇ ਰਹੀ ਹੈ.
ਦੇਰ ਸ਼ਾਮ ਜਾਰੀ ਹੋਏ ਅੰਕੜਿਆਂ ਮੁਤਾਬਿਕ ‘ਆਪ’ ਨੂੰ 51 ਤੋਂ 61 ਅਤੇ 76 ਤੋਂ 90 ਤੱਕ ਸੀਟਾਂ ਦਿਖਾਈਆਂ ਗਈਆਂ ਹਨ.ਹੈਰਾਨੀ ਵਾਲੀ ਗੱਲ ਇਹ ਹੈ ਕਿ ‘ਆਪ’ ਵਲੋਂ ਸਿਰਫ ਮਾਲਵਾ ਹੀ ਨਹੀਂ ਸਗੋਂ ਮਾਝਾ ਅਤੇ ਦੁਅਬਾ ਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ.ਕਾਂਗਰਸ ਪਾਰਟੀ ਵਲੋਂ ਖੇਡੇ ਗਏ ਦਲਿਤ ਫੇਸ ਕਾਰਡ ਨੂੰ ਪੰਜਾਬ ਦੀ ਜਨਤਾ ਵਲੋਂ ਨਕਾਰ ਦਿੱਤਾ ਗਿਆ ਹੈ.ਉੱਥੇ ਹੀ ਅਕਾਲੀ ਦਲ ਪਾਰਟੀ ਸੁਖਬੀਰ ਬਾਦਲ ਦੀ ਅਗਵਾਈ ਹੇਠ ਇੱਕ ਵਾਰ ਫਿਰ ਤੋਂ ਸੱਤਾ ਤੋਂ ਦੂਰ ਜਾਂਦੀ ਹੋਈ ਦਿਖਾਈ ਦੇ ਰਹੀ ਹੈ.
ਭਗਵੰਤ ਮਾਨ ਦਾ ਨਾਂ ਸੀ.ਐੱਮ ਫੇਸ ਵਜੋਂ ਐਲਾਣਿਆ ਜਾਣਾ ਆਮ ਆਦਮੀ ਪਾਰਟੀ ਦੇ ਹੱਕ ‘ਚ ਗਿਆ ਹੈ.ਲੋਕਾਂ ਵਲੋਂ ਖੁੱਲ੍ਹ ਕੇ ਝਾੜੂ ਦਾ ਬਟਨ ਦਬਾਇਆ ਗਿਆ ਹੈ.ਇਹ ਫਿਲਹਾਲ ਰੂਝਾਨ ਹਨ ਜਦਕਿ ਅਸਲ ਤਸਵੀਰ 10 ਮਾਰਚ ਨੂੰ ਸਾਫ ਹੋਵੇਗੀ.