Facebook, WhatsApp ਅਤੇ Instagram ਆਊਟੇਜ ਹੋਇਆ ਖਤਮ, Meta ਨੇ ਰੀਸਟੋਰ ਕੀਤੀਆਂ ਸੇਵਾਵਾਂ

Facebook, WhatsApp, Instagram Outage Restored: ਸ਼ੁੱਕਰਵਾਰ ਰਾਤ ਤੋਂ ਸ਼ਨੀਵਾਰ ਸਵੇਰ ਤੱਕ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੇ ਡਾਊਨ (ਮੈਟਾ ਪਲੇਟਫਾਰਮ) ਕਾਰਨ ਦੁਨੀਆ ਭਰ ਦੇ ਹਜ਼ਾਰਾਂ ਉਪਭੋਗਤਾ ਹੈਰਾਨ ਅਤੇ ਪਰੇਸ਼ਾਨ ਸਨ। ਆਊਟੇਜ-ਟਰੈਕਿੰਗ ਵੈੱਬਸਾਈਟ DownDetector ਦੇ ਅਨੁਸਾਰ, ਪਿਛਲੇ ਕੁਝ ਘੰਟਿਆਂ ਵਿੱਚ, Meta ਦੇ Facebook, Instagram ਅਤੇ WhatsApp ਪਲੇਟਫਾਰਮਾਂ ਦੀ ਵਰਤੋਂ ਕਰਨ ਵਾਲੇ ਲਗਭਗ 20,000 ਉਪਭੋਗਤਾਵਾਂ ਨੇ ਆਊਟੇਜ (facebook whatsapp instagram ਆਊਟੇਜ) ਬਾਰੇ ਰਿਪੋਰਟ ਕੀਤੀ ਹੈ। ਮੇਟਾ ਨੇ ਦੱਸਿਆ ਕਿ ਫਿਲਹਾਲ ਆਊਟੇਜ ਦੀ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ।

ਉਪਭੋਗਤਾਵਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਰਿਹਾ ਸੀ ਸਾਹਮਣਾ
ਫੇਸਬੁੱਕ ਦੇ ਲਗਭਗ 8,000 ਉਪਭੋਗਤਾਵਾਂ ਨੇ ਮੈਟਾ ਪਲੇਟਫਾਰਮਸ ‘ਤੇ ਆਊਟੇਜ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ ਵਟਸਐਪ ਦੇ ਕਰੀਬ 4,000 ਯੂਜ਼ਰਸ ਨੇ ਰਿਪੋਰਟ ਕੀਤੀ ਹੈ। ਇਸ ਵਿੱਚ 12 ਪ੍ਰਤੀਸ਼ਤ ਨੇ ਵੌਇਸ ਨੋਟ ਭੇਜਣ ਵਿੱਚ, 24 ਪ੍ਰਤੀਸ਼ਤ ਨੇ ਐਪ ਨਾਲ ਅਤੇ 64 ਪ੍ਰਤੀਸ਼ਤ ਨੇ ਮੀਡੀਆ ਫਾਈਲਾਂ ਭੇਜਣ ਵਿੱਚ ਸਮੱਸਿਆਵਾਂ ਦੱਸੀਆਂ। ਲਗਭਗ 9,000 ਇੰਸਟਾਗ੍ਰਾਮ ਉਪਭੋਗਤਾਵਾਂ ਨੇ 17 ਪ੍ਰਤੀਸ਼ਤ ਅਪਲੋਡ, 36 ਪ੍ਰਤੀਸ਼ਤ ਪੋਸਟ ਸਮੱਸਿਆਵਾਂ ਅਤੇ 47 ਪ੍ਰਤੀਸ਼ਤ ਐਪ ਨਾਲ ਸਮੱਸਿਆਵਾਂ ਦੀ ਰਿਪੋਰਟ ਕੀਤੀ।