● On air now · ਟੀਵੀ ਪੰਜਾਬ

Punjabi News · Since 2013

Breaking

ਮਸ਼ਹੂਰ ਰੇਡੀਓ ਪੇਸ਼ਕਾਰ ਅਮੀਨ ਸਯਾਨੀ ਦਾ ਦਿਲ ਦਾ ਦੌਰਾ ਪੈਣ ਨਾਲ ਹੋਇਆ ਦਿਹਾਂਤ, ਮੁੰਬਈ ‘ਚ ਲਏ ਆਖਰੀ ਸਾਹ

ਨਵੀਂ ਦਿੱਲੀ: ਮਸ਼ਹੂਰ ਰੇਡੀਓ ਸ਼ਖਸੀਅਤ ਅਮੀਨ ਸਯਾਨੀ ਦਾ ਮੰਗਲਵਾਰ (20 ਫਰਵਰੀ, 2024) ਰਾਤ ਨੂੰ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਦੁਖਦ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਕੀਤੀ ਹੈ। ਉਨ੍ਹਾਂ ਨੇ ਇਕ ਮੈਡੀਕਲ…


ਨਵੀਂ ਦਿੱਲੀ: ਮਸ਼ਹੂਰ ਰੇਡੀਓ ਸ਼ਖਸੀਅਤ ਅਮੀਨ ਸਯਾਨੀ ਦਾ ਮੰਗਲਵਾਰ (20 ਫਰਵਰੀ, 2024) ਰਾਤ ਨੂੰ 91 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਦੁਖਦ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਨੇ ਕੀਤੀ ਹੈ। ਉਨ੍ਹਾਂ ਨੇ ਇਕ ਮੈਡੀਕਲ ਸਹੂਲਤ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ ਆਖਰੀ ਸਾਹ ਲਿਆ।

ਦੱਸਿਆ ਜਾ ਰਿਹਾ ਹੈ ਕਿ ਅਮੀਨ ਨੂੰ ਇਲਾਜ ਲਈ ਐਚਐਨ ਰਿਲਾਇੰਸ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਉਸ ਦਾ ਅੰਤਿਮ ਸੰਸਕਾਰ ਵੀਰਵਾਰ (22 ਫਰਵਰੀ, 2024) ਨੂੰ ਹੋਣ ਦੀ ਉਮੀਦ ਹੈ ਕਿਉਂਕਿ ਪਰਿਵਾਰ ਕੁਝ ਰਿਸ਼ਤੇਦਾਰਾਂ ਦੇ ਮੁੰਬਈ ਆਉਣ ਦੀ ਉਡੀਕ ਕਰ ਰਿਹਾ ਹੈ।


Filed under