ਕਿਸਾਨਾਂ ਨੇ ਸਰਕਾਰ ਨੂੰ ਝੁਕਾ ਦਿੱਤਾ : ਸਿੱਧੂ

ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੇ ਸਰਕਾਰ ਨੂੰ ਝੁਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਨਮਨ ਕਰਦੇ ਹਨ।

ਸਿੱਧੂ ਨੇ ਅੱਗੇ ਕਿਹਾ ਕਿ ਕਿਸਾਨ ਇੱਜਤ ਦੀ ਰੋਟੀ ਦੀ ਲੜਾਈ ਲੜ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਲਈ ਤਰਾਂ ਤਰਾਂ ਦੇ ਸ਼ਬਦ ਵਰਤੇ। ਉਨ੍ਹਾਂ ਕਿਹਾ ਕਿ 2017 ਵਿਚ ਸਰਕਾਰ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਬਣੀ ਸੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੀ ਐੱਸ.ਟੀ.ਐੱਫ. ਰਿਪੋਰਟ ਖੋਲ੍ਹਣ ਦੇ ਹੁਕਮ ਦੇ ਚੁੱਕੀ ਹੈ।

ਗੋਂਗਲੂਆ ਦਾ ਟੋਕਰਾ ਲੈ ਕੇ ਮੁੱਖ ਮੰਤਰੀ ਦੇ ਨਿਵਾਸ ‘ਤੇ ਪਹੁੰਚੇ ਕੱਚੇ ਮੁਲਾਜ਼ਮ

ਚੰਡੀਗੜ੍ਹ : ਅੱਜ ਕੱਚੇ ਮੁਲਾਜ਼ਮ ਗੋਂਗਲੂਆ ਦਾ ਟੋਕਰਾ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ‘ਤੇ ਪਹੁੰਚੇ ਹਨ। ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਐਲਾਨ ਤਾਂ ਬਹੁਤ ਕਰ ਰਹੇ ਹਨ ਪਰ ਅਸਲੀਅਤ ਵਿਚ ਉਨ੍ਹਾਂ ਦੇ ਐਲਾਨ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਫੋਕੀ ਵਾਹ ਵਾਹ ਖੱਟਣ ਲਈ ਫੋਕੇ ਐਲਾਨ ਕਰ ਰਹੇ ਹਨ।

ਵਕੀਲ ‘ਤੇ ਹੋਏ ਹਮਲੇ ਦੇ ਵਿਰੋਧ ਵਿਚ ਹੜਤਾਲ

ਫਿਰੋਜ਼ਪੁਰ : ਵਕੀਲ ਪਵਨ ਚਾਵਲਾ ਉੱਪਰ ਹੋਏ ਹਮਲੇ ਤੋਂ ਬਾਅਦ ਪੁਲਿਸ ਵਲੋਂ ਹਮਲਾਵਰਾਂ ਵਿਰੁੱਧ ਸਖ਼ਤ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਵਕੀਲਾਂ ਵਲੋਂ ਹੜਤਾਲ ਕੀਤੀ ਗਈ ਹੈ, ਇਹ ਜਾਣਕਾਰੀ ਬਾਰ ਦੇ ਉਪ ਪ੍ਰਧਾਨ ਬਿਪਨ ਵਧਾਵਨ ਨੇ ਦਿੱਤੀ ਹੈ।

ਮਸ਼ਹੂਰ ਅਦਾਕਾਰ ਕਾਕਾ ਕੌਤਕੀ ਨਹੀਂ ਰਹੇ 

ਮੁਹਾਲੀ : ਪੰਜਾਬੀ ਸਿਨੇਮਾ ਨੂੰ ਉਸ ਸਮੇ ਵੱਡਾ ਘਾਟਾ ਪਿਆ ਜਦੋਂ ਮਸ਼ਹੂਰ ਅਦਾਕਾਰ ਕਾਕਾ ਕੌਤਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਏ। ਕਾਕਾ ਕੌਤਕੀ ਪ੍ਰੋ ਅਜਮੇਰ ਸਿੰਘ ਔਲਖ ਦੀ ਅਗਵਾਈ ਵਾਲੇ ਲੋਕ ਕਲਾ ਮੰਚ ਮਾਨਸਾ ਦੀ ਪੁਰਾਣੀ ਅਦਾਕਾਰਾ ਰਾਜਿੰਦਰ ਕੌਰ ਦਾਨੀ ਦੇ ਕਲਾਕਾਰ ਸਪੁੱਤਰ ਸਨ। ਜਿਥੇ ਉਹ ਬਹੁਤ ਵਧੀਆ ਫ਼ਿਲਮੀ ਕਲਾਕਾਰ ਸੀ, ਉਥੇ ਉਹ ਇਕ ਜ਼ਿੰਦਾਦਿਲ ਇਨਸਾਨ ਵੀ ਸਨ। ਉਹ ਸਾਰਿਆਂ ਦਾ ਮਨ ਮੋਹਣ ਵਾਲਾ ਲਾਡਲਾ ਕਲਾਕਾਰ ਸੀ।

ਸੋਨਾਲੀਕਾ ਦੇ ਚੇਅਰਮੈਨ ਦੀ ਪਤਨੀ ਦਾ ਦਿਹਾਂਤ 

ਹੁਸ਼ਿਆਰਪੁਰ : ਸੋਨਾਲੀਕਾ ਗਰੁੱਪ ਦੇ ਚੇਅਰਮੈਨ ਐਲ. ਡੀ .ਮਿੱਤਲ ਦੀ ਪਤਨੀ ਸ੍ਰੀਮਤੀ ਰਾਜ ਰਾਣੀ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਹਰਿਆਣਾ ਰੋਡ ਹੁਸ਼ਿਆਰਪੁਰ ਵਿਖੇ ਹੋਵੇਗਾ।

ਟੀਵੀ ਪੰਜਾਬ ਬਿਊਰੋ