ਬੀ.ਬੀ.ਐੱਮ.ਬੀ ਮੁੱਦਾ: ਰਾਜਪਾਲ ਨੂੰ ਮਿਲਣ ਗਏ ਕਿਸਾਨ ਨੇਤਾ ਬੈਰੰਗ ਪਰਤੇ

ਚੰਡੀਗੜ੍ਹ-ਬੀ.ਬੀ.ਐੱਮ ਬੀ ਮੁੱਦੇ ‘ਤੇ ਕਿਸਾਨਾਂ ਵਲੋਂ ਚੰਡੀਗੜ੍ਹ ਵਿਖੇ ਰਾਜਪਾਲ ਨੂੰ ਮੈਮੋਰੇੰਡਮ ਦੇਣਾ ਸੀ.ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕਈ ਕਿਸਾਨ ਨੇਤਾ ਰਾਜ ਭਵਨ ਪੁੱਜੇ ਪਰ ਕਿਸਾਨਾਂ ਨੂੰ ਇਜ਼ਾਜ਼ਤ ਨਹੀਂ ਦਿੱਤੀ ਗਈ.ਇੱਥੇ ਤੱਕ ਕਿ ਮੈਮੋਰੇਂਡਮ ਵੀ ਨਹੀਂ ਲਿਆ ਗਿਆ.
ਗਵਰਨਰ ਅਤੇ ਪੁਲਿਸ ਦੀ ਕਾਰਜਸ਼ੈਲੀ ਦੇਖ ਕਿਸਾਨ ਭੜਕ ਗਏ.ਰਾਜੇਵਾਲ ਸਮੇਤ ਤਮਾਮ ਨੇਤਾ ਧਰਨੇ ‘ਤੇ ਬੈਠ ਗਏ ਅਤੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ.ਪੁਲਿਸ ਦੀ ਧੱਕੇਸ਼ਾਹੀ ਤੋਂ ਬਾਅਦ ਕਿਸਾਨ ਗਵਰਨਰ ਹਾਊਸ ਦੇ ਬਾਹਰ ਮੈਮੋਰੇੰਡਮ ਸੁੱਟ ਕੇ ਚਲੇ ਗਏ.
ਕਿਸਾਨ ਨੇਤਾ ਬਲਬੀਰ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਹਿੱਤਾਂ ਨੂੰ ਕੁਚਲ ਰਹੀ ਹੈ.ਪਹਿਲਾਂ ਬੀ.ਬੀ.ਐੱਮ.ਬੀ ਚ ਕੇਂਦਰ ਅਫਸਰਾਂ ਦੀ ਭਰਤੀ ਅਤੇ ਫਿਰ ਸੂਬਾ ਪੁਲਿਸ ਦੀ ਥਾਂ ਸੀ.ਆਈ.ਐੱਸ.ਐੱਫ ਨੂੰ ਡੈਮ ਦੀ ਸੁਰੱਖਿਆ ਦੇ ਕੇ ਸੂਬਿਆਂ ਦੇ ਅਧਿਕਾਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ.