● On air now · ਟੀਵੀ ਪੰਜਾਬ

Punjabi News · Since 2013

Breaking

ਜਲੰਧਰ ਦੀ ਕੈਮੀਕਲ ਫੈਕਟਰੀ ‘ਚ ਲੱਗੀ ਭਿਆਨਕ ਅੱਗ

ਜਲੰਧਰ- ਜ਼ਿਲ੍ਹੇ ਦੇ ਪਿੰਡ ਢੱਡਾ ਚ ਪੁਰਾਣੇ ਰੇਲਵੇ ਰੋਡ ‘ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਨੂੰ ਅੱਜ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਪਿੰਡ ਢੱਡਾ ਰੇਲਵੇ ਰੋਡ ‘ਤੇ ਬਣੀ ਇਕ ਐੱਸ.ਆਰ.ਪੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਿਟੇਡ ਫੈਕਟਰੀ…


ਜਲੰਧਰ- ਜ਼ਿਲ੍ਹੇ ਦੇ ਪਿੰਡ ਢੱਡਾ ਚ ਪੁਰਾਣੇ ਰੇਲਵੇ ਰੋਡ ‘ਤੇ ਸਥਿਤ ਇਕ ਕੈਮੀਕਲ ਦੀ ਫੈਕਟਰੀ ਨੂੰ ਅੱਜ ਭਿਆਨਕ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਇਹ ਅੱਗ ਪਿੰਡ ਢੱਡਾ ਰੇਲਵੇ ਰੋਡ ‘ਤੇ ਬਣੀ ਇਕ ਐੱਸ.ਆਰ.ਪੀ. ਕੋਟਿੰਗ ਐਂਡ ਕੈਮੀਕਲ ਪ੍ਰਾਈਵੇਟ ਲਿਮਿਟੇਡ ਫੈਕਟਰੀ ‘ਚ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਪਟਾ ਅਤੇ ਧੂੰਆਂ ਦੂਰ ਤੋਂ ਹੀ ਦੇਖਿਆ ਜਾ ਸਕਦਾ ਸੀ। ਅੱਗ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਪੁਲਸ ਅਤੇ ਫਾਇਰਬ੍ਰਿਗੇਡ ਪੁਜ ਗਈ। ਫਾਇਰਬ੍ਰਿਗੇਡ ਵਲੋਂ ਅੱਗ ਬੁਜਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ।

ਟੀਵੀ ਪੰਜਾਬ ਬਿਊਰੋ


Filed under