● On air now · ਟੀਵੀ ਪੰਜਾਬ

Punjabi News · Since 2013

Breaking

ਤਪਾ ਮੰਡੀ ਦੀ ਇਕ ਦੁਕਾਨ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਬਰਨਾਲਾ- ਤਪਾ ਮੰਡੀ ਦੀ ਪੁਰਾਣੀ ਗਊਸ਼ਾਲਾ ਰੋਡ ‘ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ‘ਚ ਰਾਤ ਦੇ ਕਰੀਬ 10 ਵਜੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਨਾਲ ਕਬਾੜ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਕਬਾੜੀਏ…


ਬਰਨਾਲਾ- ਤਪਾ ਮੰਡੀ ਦੀ ਪੁਰਾਣੀ ਗਊਸ਼ਾਲਾ ਰੋਡ ‘ਤੇ ਸਥਿਤ ਇਕ ਕਬਾੜੀਏ ਦੀ ਦੁਕਾਨ ‘ਚ ਰਾਤ ਦੇ ਕਰੀਬ 10 ਵਜੇ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਅੱਗ ਲੱਗਣ ਨਾਲ ਕਬਾੜ ਦਾ ਕਾਫੀ ਸਾਮਾਨ ਸੜ ਕੇ ਸੁਆਹ ਹੋ ਗਿਆ ਜਿਸ ਕਾਰਨ ਕਬਾੜੀਏ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।

ਦੁਕਾਨ ਮਾਲਕ ਜਗਦੇਵ ਸਿੰਘ ਉਰਫ ਰੰਮੀ ਕਬਾੜੀਏ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਹ 9 ਵਜੇ ਦੇ ਕਰੀਬ ਆਪਣੀ ਦੁਕਾਨ ਦਾ ਸ਼ਟਰ ਬੰਦ ਕਰਕੇ ਗਿਆ ਸੀ। ਸੜਕ ‘ਤੇ ਸੈਰ ਕਰਦੇ ਰਾਹਗੀਰਾਂ ਨੇ ਦੁਕਾਨ ਅੰਦਰੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਦੇਖ ਕੇ ਨਜ਼ਦੀਕੀ ਦੁੱਧ ਦੀ ਡੇਅਰੀ ਵਾਲੇ ਮਾਲਕ ਸਮਾਜਸੇਵੀ ਜਗਦੀਸ਼ ਰਾਏ ਘੁੰਨਸ ਨੂੰ ਦੱਸਿਆ ਤਾਂ ਉਨ੍ਹਾਂ ਦੁਕਾਨ ਦੇ ਆਸ-ਪਾਸ ਦੁਕਾਨਾਂ ਤੇ ਘਰ ਮਾਲਕਾਂ ਨੂੰ ਅਲਰਟ ਕਰਕੇ ਦੁਕਾਨ ਮਾਲਕ ਨੂੰ ਬੁਲਾ ਕੇ ਸ਼ਟਰ ਖੁੱਲ੍ਹਵਾਇਆ ਤਾਂ 100 ਫੁੱਟ ਦੁਕਾਨ ‘ਚ ਪਿਛਲੇ ਪਾਸੇ ਬਣੇ ਗੁਦਾਮ ‘ਚ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਮੌਕੇ ‘ਤੇ ਇਕੱਠੇ ਹੋਏ ਲੋਕ ਤੁਰੰਤ ਪਾਣੀ ਦੀਆਂ ਬਾਲਟੀਆਂ, ਪਾਈਪਾਂ ਤੇ ਹੋਰ ਸਾਮਾਨ ਲੈ ਕੇ ਅੱਗ ਬੁਝਾਉਣ ‘ਚ ਜੁੱਟ ਗਏ,ਪ੍ਰੰਤੂ ਅੱਗ ਦੀਆਂ ਲਪਟਾਂ ਇੰਨੀਆਂ ਜ਼ਿਆਦਾ ਸਨ ਕਿ ਨਜ਼ਦੀਕ ਲੱਗੇ ਦਰੱਖਤਾਂ ਨੂੰ ਛੂਹ ਰਹੀਆਂ ਸਨ। ਲੰਮੀ ਜੱਦੋਜਹਿਦ ਤੋਂ ਬਾਅਦ ਆਖਿਰਕਾਰ ਅੱਗ ‘ਤੇ ਕਾਬੂ ਪਾਇਆ ਗਿਆ।


Filed under