ਕਾਬੁਲ ਵਿਚ ਗੋਲੀਬਾਰੀ ਜਾਰੀ

ਕਾਬੁਲ : ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਵਾਈ ਅੱਡੇ ਨੇੜੇ ਹੋਏ ਆਤਮਘਾਤੀ ਬੰਬ ਧਮਾਕਿਆਂ ਦੇ ਦੋ ਦਿਨਾਂ ਬਾਅਦ, ਫਿਰ ਤੋਂ ਭਾਰੀ ਗੋਲੀਬਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਬੁਲ ਵਿਚ ਗੋਲੀਬਾਰੀ ਜਾਰੀ ਹੈ। ਜਿਸ ਕਾਰਨ ਉਥੇ ਹਫੜਾ -ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਘਬਰਾਹਟ ਵਿਚ ਇਲਾਕਾ ਛੱਡ ਕੇ ਭੱਜ ਰਹੇ ਹਨ।

ਦੋ ਦਿਨ ਪਹਿਲਾਂ ਕਾਬੁਲ ਹਵਾਈ ਅੱਡੇ ਤੇ ਹੋਏ ਦੋ ਆਤਮਘਾਤੀ ਹਮਲਿਆਂ ਵਿਚ 169 ਲੋਕ ਮਾਰੇ ਗਏ ਸਨ। ਜਿਸ ਵਿਚ 13 ਅਮਰੀਕੀ ਸੈਨਿਕ ਵੀ ਸ਼ਾਮਲ ਸਨ। ਹਮਲੇ ਤੋਂ ਬਾਅਦ ਇਸਲਾਮਿਕ ਸਟੇਟ-ਖੁਰਾਸਾਨ ਨੇ ਜ਼ਿੰਮੇਵਾਰੀ ਲਈ ਹੈ। ਹਮਲੇ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਉਹ ਹਰ ਕਿਸੇ ਨੂੰ ਹੈਰਾਨ ਕਰਨ ਵਾਲੀਆਂ ਸਨ।

ਅਮਰੀਕਾ ਨੇ ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ ਦੇ ਸਾਜ਼ਿਸ਼ਕਾਰਾਂ ਦੇ ਖਿਲਾਫ ਇਕ ਡਰੋਨ ਹਮਲਾ ਕੀਤਾ। ਕਾਬੁਲ ਹਵਾਈ ਅੱਡੇ ਨੇੜੇ ਹੋਏ ਆਤਮਘਾਤੀ ਬੰਬ ਧਮਾਕਿਆਂ ਦੇ 48 ਘੰਟਿਆਂ ਦੇ ਅੰਦਰ ਅਮਰੀਕਾ ਨੇ ਜਵਾਬੀ ਕਾਰਵਾਈ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਨੇ ਅਫਗਾਨਿਸਤਾਨ ਦੇ ਨੰਗਰ ਪ੍ਰਾਂਤ ਵਿਚ ਮਨੁੱਖ ਰਹਿਤ ਹਵਾਈ ਹਮਲਾ ਕੀਤਾ। ਜਿਸ ਵਿਚ ਕਾਬੁਲ ਹਵਾਈ ਅੱਡੇ ਦਾ ਮੁੱਖ ਸਾਜ਼ਿਸ਼ਕਾਰ ਮਾਰਿਆ ਗਿਆ।

ਟੀਵੀ ਪੰਜਾਬ ਬਿਊਰੋ