ਚੱਲਦੀ ਟ੍ਰੇਨ ‘ਚ ਆਰ.ਪੀ.ਐੱਫ ਕਾਂਸਟੇਬਲ ਨੇ ਕੀਤੀ ਫਾਇਰਿੰਗ, 4 ਦੀ ਮੌ.ਤ

ਡੈਸਕ- ਜੈਪੁਰ-ਮੁੰਬਈ ਟਰੇਨ (12956) ‘ਚ ਗੋ.ਲੀਬਾਰੀ ਦੀ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਦੋ ਧਿਰਾਂ ਵਿਚਾਲੇ ਹੋਈ ਗੋ.ਲੀਬਾਰੀ ‘ਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਫਾਇਰਿੰਗ RPF ਕਾਂਸਟੇਬਲ ਵੱਲੋਂ ਕੀਤੀ ਗਈ ਹੈ। ਜਿਸ ਵਿੱਚ 3 ਯਾਤਰੀਆਂ ਅਤੇ ਇੱਕ ASI ਦੀ ਜਾਨ ਚਲੀ ਗਈ। ਫਿਲਹਾਲ ਦੋਸ਼ੀ ਕਾਂਸਟੇਬਲ ਚੇਤਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਉਦੋਂ ਵਾਪਰੀ ਜਦੋਂ ਜੈਪੁਰ-ਮੁੰਬਈ ਪੈਸੰਜਰ ਟਰੇਨ ਮੀਰਾ ਰੋਡ ਸਟੇਸ਼ਨ ‘ਤੇ ਪਹੁੰਚੀ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘਟਨਾ ਦੀ ਸ਼ੁਰੂਆਤ ਕਿਵੇਂ ਹੋਈ। ਟਰੇਨ ‘ਚ ਅਚਾਨਕ ਗੋਲੀਬਾਰੀ ਤੋਂ ਬਾਅਦ ਯਾਤਰੀਆਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਫਾਇਰਿੰਗ ਤੋਂ ਬਾਅਦ ਸਟੇਸ਼ਨ ‘ਤੇ ਵੀ ਹਫੜਾ-ਦਫੜੀ ਮਚ ਗਈ। ਗੋਲੀ ਦੀ ਆਵਾਜ਼ ਸੁਣ ਕੇ ਕੋਚ ‘ਚ ਮੌਜੂਦ ਹੋਰ ਯਾਤਰੀ ਡਰ ਗਏ ਅਤੇ ਭੱਜਦੇ ਹੋਏ ਕੁਝ ਲੋਕ ਇਕ-ਦੂਜੇ ‘ਤੇ ਡਿੱਗ ਪਏ, ਜਿਸ ਤੋਂ ਬਾਅਦ ਕੁਝ ਲੋਕ ਜ਼ਖਮੀ ਹੋ ਗਏ।

ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ। ਰੇਲਵੇ ਪੁਲਿਸ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਫਿਲਹਾਲ ਦੋਸ਼ੀ ਕਾਂਸਟੇਬਲ ਪੁਲਿਸ ਹਿਰਾਸਤ ‘ਚ ਹੈ। ਇਸ ਮਾਮਲੇ ਨੂੰ ਲੈ ਕੇ ਯਾਤਰੀਆਂ ਅਤੇ ਚਸ਼ਮਦੀਦ ਗਵਾਹਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਅਚਾਨਕ ਵਾਪਰੀ ਘਟਨਾ ਤੋਂ ਹਰ ਕੋਈ ਹੈਰਾਨ ਹੈ। ਇਸ ਮਾਮਲੇ ਸਬੰਧੀ ਰੇਲਵੇ ਪੁਲਿਸ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ।

ਪੱਛਮੀ ਰੇਲਵੇ ਨੇ ਇਸ ਸਬੰਧੀ ਬਿਆਨ ਵਿੱਚ ਕਿਹਾ ਗਿਆ ਹੈ, ‘ਇੱਕ RPF ਕਾਂਸਟੇਬਲ ਨੇ ਪਾਲਘਰ ਸਟੇਸ਼ਨ ਪਾਰ ਕਰਨ ਤੋਂ ਬਾਅਦ ਇੱਕ ਚੱਲਦੀ ਜੈਪੁਰ-ਮੁੰਬਈ ਯਾਤਰੀ ਰੇਲਗੱਡੀ ‘ਤੇ ਗੋ.ਲੀਬਾਰੀ ਕੀਤੀ, ਜਿਸ ਵਿੱਚ ਇੱਕ ASI ਜਵਾਨ ਅਤੇ 3 ਹੋਰ ਯਾਤਰੀਆਂ ਦੀ ਮੌਤ ਹੋ ਗਈ। ਦੋਸ਼ੀ ਕਾਂਸਟੇਬਲ ਨੇ ਖੁਦ ਦਹਿਸਰ ਸਟੇਸ਼ਨ ਦੇ ਬਾਹਰ ਰੇਲਗੱਡੀ ਤੋਂ ਛਾਲ ਮਾਰ ਦਿੱਤੀ ਪਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਕੋਲੋਂ ਅਪਰਾਧ ਵਿਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।