ਬਠਿੰਡਾ- ਪੰਜਾਬੀਆਂ ਦੀ ਮਨਪਸੰਦ ਖੇਡ ਕਬੱਡੀ ਨੂੰ ਨਜ਼ਰ ਲੱਗਦੀ ਜਾ ਰਹੀ ਹੈ ।ਰੇਡਾਂ ਪੈਣ ਵਾਲੀ ਇਸ ਖੇਡ ਚ ਹੁਣ ਗੋਲੀਆਂ ਅਸਲ੍ਹਾ ਚਲਣਾ ਸ਼ੁਰੂ ਹੋ ਗਿਆ ਹੈ । ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋ ਬਾਅਦ ਲਗਦਾ ਸੀ ਸ਼ਾਇਦ ਗੈਂਗਵਾਰ ਜਾਂ ਗੈਂਗਕਲਚਰ ਇਸ ਤੋਂ ਦੂਰੀ ਬਣਾ ਲਵੇਗਾ । ਪਰ ਨਦਕਿਸਮਤੀ ਨਾਲ ਅਜਿਹਾ ਨਹੀਂ ਹੋਇਆ ।ਹੁਣ ਬਠਿੰਡਾ ਦੇ ਪਿੰਡ ਕੋਠਾ ਗੁਰੁ ਚ ਕੱਬਡੀ ਟੂਰਣਾਮੈਂਟ ਦੌਰਾਨ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਨੇ ਆਇਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਛੋਟੀ ਜਿਹੀ ਗੱਲ ਤੋਂ ਸ਼ੁਰੂ ਹੋਇਆ ਵਿਵਾਦ ਇਨ੍ਹਾਂ ਵੱਧ ਗਿਆਂ ਕਿ ਇਕ ਧਿਰ ਨੇ 12 ਬੋਰ ਦੀ ਬੰਦੂਕ ਨਾਲ ਗੋਲੀ ਚਲਾ ਦਿੱਤੀ ।ਦੱਸਿਆ ਗਿਆ ਹੈ ਕਿ ਭਗਤਾ ਟੀਮ ਵਲੋਂ ਕੀਤੀ ਗਈ ਫਾਇਰਿੰਗ ਤੋਂ ਬਾਅਦ ਸਥਾਣਕ ਲੋਕ ਭੜਕ ਗਏ । ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ।ਪੁਲਿਸ ਨੇ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।ਜ਼ਖਮੀਆਂ ਨੂੰ ਸਥਾਣਕ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ । ਪੁਲਿਸ ਵਲੋਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।
Filed under

