ਸਾਬਕਾ ਕੰਜ਼ਰਵੇਟਿਵ ਸੈਨੇਟਰ ਜੇਮਸ ਬਕਲੇ ਦਾ 100 ਸਾਲ ਦੀ ਉਮਰ ’ਚ ਦੇਹਾਂਤ

New York- ਸਾਬਕਾ ਕੰਜ਼ਰਵੇਟਿਵ ਅਮਰੀਕੀ ਸੈਨੇਟਰ ਅਤੇ ਰੀਗਨ ਵਲੋਂ ਨਿਯੁਕਤ ਫੈਡਰਲ ਜੱਜ ਜੇਮਸ ਬਕਲੇ ਦਾ ਦੇਹਾਂਤ ਹੋ ਗਿਆ। ਨਿਊਯਾਰਕ ਸੂਬੇ ਦੀ ਕੰਜ਼ਰਵੇਟਿਵ ਪਾਰਟੀ ਵਲੋਂ ਸ਼ੁੱਕਰਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਉਹ 100 ਸਾਲਾਂ ਦੇ ਸਨ।
ਬਕਲੇ ਨੇ ਦੇਸ਼ ਦਾ ਧਿਆਨ ਉਸ ਵੇਲੇ ਆਪਣੇ ਵੱਲ ਖਿੱਚਿਆ ਸੀ, ਜਦੋਂ ਉਨ੍ਹਾਂ ਨੇ ਸਾਲ 1970 ’ਚ ਕੰਜ਼ਰਵੇਟਿਵ ਪਾਰਟੀ ਦੇ ਨਾਲ ਨਿਊਯਾਰਕ ’ਚ ਜਿੱਤ ਹਾਸਲ ਕੀਤੀ ਸੀ ਅਤੇ ਉਸ ਵੇਲੇ ਉਹ ਸੂਬੇ ’ਚ ਪਹਿਲੀ ਵਾਰ ਤੀਜੀ ਪਾਰਟੀ ਦੇ ਸੈਨੇਟਰ ਬਣੇ ਸਨ। ਉਨ੍ਹਾਂ ਨੇ ਇੱਕ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਆਪਣੇ ਇਸ ਸੰਖੇਪ ਕਾਰਜਕਾਲ ਦੌਰਾਨ ਉਨ੍ਹਾਂ ਨੇ ਸੀਮਤ ਅਪਵਾਦਾਂ ਦੇ ਨਾਲ ਗਰਭਪਾਤ ’ਤੇ ਪਾਬੰਦੀ ਲਾਉਣ ਲਈ ਸੰਵਿਧਾਨਕ ਸੋਧ ਦੀ ਮੰਗ ਕੀਤੀ ਅਤੇ ਵਾਟਰਗੇਟ ਸਕੈਂਡਲ ਦੇ ਕਾਰਨ ਤਤਕਾਲੀ ਰਾਸ਼ਟਰਪਤੀ ਰਿਚਰਡ ਨਿਕਸਨ ਨੂੰ ਅਸਤੀਫ਼ਾ ਦੇਣ ਦੀ ਅਪੀਲ ਕੀਤੀ।
ਪਾਰਟੀ ਨੇ ਉਨ੍ਹਾਂ ਨੂੰ ‘‘’’ ਦੱਸਿਆ ਅਤੇ ਪਾਰਟੀ ਪ੍ਰਤੀ ਕੀਤੇ ਗਏ ਕੰਮਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਪਾਰਟੀ ਦੇ ਨਿਊਯਾਰਕ ਚੈਪਟਰ ਦੇ ਚੇਅਰਮੈਨ ਗੇਰਾਡ ਕਾਸਰ ਨੇ ਬਿਆਨ ’ਚ ਕਿਹਾ, ‘‘ਜੇਮਸ ਬਕਲੇ ਦਾ ਜੀਵਨ ਅਤੇ ਪ੍ਰਾਪਤੀਆਂ ਹਮੇਸ਼ਾ ਲਈ ਕੰਜ਼ਰਵੇਟਿਵ ਪਾਰਟੀ ਨਾਲ ਜੁੜੀਆਂ ਰਹਿਣਗੀਆਂ।’’ ਉਨ੍ਹਾਂ ਅੱਗੇ ਕਿਹਾ, ‘‘ਸਾਰੇ ਨਿਊਯਰਾਕ ਵਾਸੀਆਂ ਅਤੇ ਰਾਸ਼ਟਰ ਨੇ ਇੱਕ ਅਜਿਹੇ ਵਿਅਕਤੀ ਨੂੰ ਗੁਆ ਦਿੱਤਾ, ਜਿਸ ਨੇ ਦੇਸ਼ ਦੀ ਸੇਵਾ ’ਚ ਆਪਣੀ ਲੰਬੀ ਉਮਰ ਬਤੀਤ ਕੀਤੀ।’’
ਦਿ ਹੈਰੀਟੇਜ ਫਾਊਂਡੇਸ਼ਨ ਮੁਤਾਬਕ, ਮਾਰਚ ’ਚ 100 ਵਰਿ੍ਹਆਂ ਦੀ ਉਮਰ ਟੱਪਣ ਮਗਰੋਂ ਬਕਲੇ ਸਭ ਤੋਂ ਵੱਧ ਬਜ਼ੁਰਗ ਉਮਰ ਦੇ ਸਾਬਕਾ ਸੈਨੇਟਰ ਬਣ ਗਏ। ਉਨ੍ਹਾਂ ਦੀ ਕਾਂਗਰੇਸ਼ਨਲ ਜੀਵਨੀ ਮੁਤਾਬਕ ਉਹ ਆਪਣੀ ਮੌਤ ਤੱਕ ਬੈਥੇਸਡਾ, ਮੈਡੀਲੈਂਡ ’ਚ ਰਹੇ।