● On air now · ਟੀਵੀ ਪੰਜਾਬ

Punjabi News · Since 2013

Breaking

ਪੁਲਵਾਮਾ ‘ਚ ਅੱਤਵਾਦੀਆਂ ਨੇ ਸਾਬਕਾ SPO, ਉਸਦੀ ਪਤਨੀ ਅਤੇ ਧੀ ‘ਤੇ ਵਰ੍ਹਾਈਆਂ ਗੋਲ਼ੀਆਂ, ਦੋਹਾਂ ਦੀ ਮੌਤ ਧੀ ਗੰਭੀਰ

ਸ੍ਰੀ ਨਗਰ- ਸ੍ਰੀ ਨਗਰ ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਅਤੇ ਉਸ ਦੀ ਪਤਨੀ ਨੂੰ ਐਤਵਾਰ ਰਾਤ ਨੂੰ ਪੁਲਵਾਮਾ ਦੇ ਹਰੀਪਰੀਗਾਮ ਵਿਚ ਗੋਲੀ ਮਾਰ ਦਿੱਤੀ। ਕਸ਼ਮੀਰ ਜ਼ੋਨ ਪੁਲਿਸ ਨੇ ਮੁਤਾਬਕ ਅੱਤਵਾਦੀ ਐਸਪੀਓ ਫੈਜ਼ ਅਹਿਮਦ…


ਸ੍ਰੀ ਨਗਰ- ਸ੍ਰੀ ਨਗਰ ਵਿਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਅਤੇ ਉਸ ਦੀ ਪਤਨੀ ਨੂੰ ਐਤਵਾਰ ਰਾਤ ਨੂੰ ਪੁਲਵਾਮਾ ਦੇ ਹਰੀਪਰੀਗਾਮ ਵਿਚ ਗੋਲੀ ਮਾਰ ਦਿੱਤੀ। ਕਸ਼ਮੀਰ ਜ਼ੋਨ ਪੁਲਿਸ ਨੇ ਮੁਤਾਬਕ ਅੱਤਵਾਦੀ ਐਸਪੀਓ ਫੈਜ਼ ਅਹਿਮਦ ਦੇ ਘਰ ਵਿਚ ਦਾਖ਼ਲ ਹੋਏ ਅਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਅੱਤਵਾਦੀ ਘਟਨਾ ਵਿਚ ਫੈਆਜ਼ ਅਹਿਮਦ, ਉਸਦੀ ਪਤਨੀ ਅਤੇ ਧੀ ਦੇ ਨਾਲ ਉਸਨੂੰ ਗੰਭੀਰ ਜਖਮੀ ਹੋ ਗਏ। ਤਿੰਨਾਂ ਨੂੰ ਅਵੰਤੀਪੋਰਾ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਸਾਬਕਾ ਐਸਪੀਓ ਅਤੇ ਪਤਨੀ ਦਮ ਤੋੜ ਗਏ। ਉਨ੍ਹਾਂ ਦੀ ਧੀ ਵੀ ਗੰਭੀਰ ਰੂਪ ਵਿੱਚ ਜਖਮੀ ਹੈ ਅਤੇ ਉਸਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਅੱਤਵਾਦੀਆਂ ਦੀ ਭਾਲ ਜਾਰੀ ਹੈ।

ਟੀਵੀ ਪੰਜਾਬ ਬਿਊਰੋ


Filed under