● On air now · ਟੀਵੀ ਪੰਜਾਬ

Punjabi News · Since 2013

Breaking

ਤਿਹਾੜ ਜੇਲ੍ਹ ਵਿਚ ਗੈਂਗਸਟਰ ਅੰਕਿਤ ਗੁੱਜਰ ਦਾ ਕਤਲ

ਨਵੀਂ ਦਿੱਲੀ : ਦਿੱਲੀ ਦੀ ਸਖਤ ਸੁਰੱਖਿਆ ਵਾਲੀ ਤਿਹਾੜ ਜੇਲ੍ਹ ਵਿਚ ਗੈਂਗਸਟਰ ਅੰਕਿਤ ਗੁੱਜਰ ਦਾ ਕਤਲ ਹੋਣ ਦੀ ਖਬਰ ਮਿਲੀ ਹੈ। ਇਸ ਨਾਲ ਨਾਲ ਦਿੱਲੀ ਦੀ ਬੇਹੱਦ ਸੁਰੱਖਿਅਤ ਤਿਹਾੜ ਜੇਲ੍ਹ ਵਿਚ ਸਨਸਨੀ ਹੈ। ਇਹ ਕਤਲ ਜੇਲ੍ਹ ਨੰਬਰ ਤਿੰਨ ਵਿਚ ਹੋਇਆ…


ਨਵੀਂ ਦਿੱਲੀ : ਦਿੱਲੀ ਦੀ ਸਖਤ ਸੁਰੱਖਿਆ ਵਾਲੀ ਤਿਹਾੜ ਜੇਲ੍ਹ ਵਿਚ ਗੈਂਗਸਟਰ ਅੰਕਿਤ ਗੁੱਜਰ ਦਾ ਕਤਲ ਹੋਣ ਦੀ ਖਬਰ ਮਿਲੀ ਹੈ। ਇਸ ਨਾਲ ਨਾਲ ਦਿੱਲੀ ਦੀ ਬੇਹੱਦ ਸੁਰੱਖਿਅਤ ਤਿਹਾੜ ਜੇਲ੍ਹ ਵਿਚ ਸਨਸਨੀ ਹੈ। ਇਹ ਕਤਲ ਜੇਲ੍ਹ ਨੰਬਰ ਤਿੰਨ ਵਿਚ ਹੋਇਆ ਸੀ।

ਜਾਣਕਾਰੀ ਅਨੁਸਾਰ ਅੰਕਿਤ ਨੂੰ ਹਾਲ ਹੀ ਵਿਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਜਿਸ ਉੱਤੇ ਯੂਪੀ ਪੁਲਿਸ ਵੱਲੋਂ 1 ਲੱਖ 25 ਹਜ਼ਾਰ ਦਾ ਇਨਾਮ ਸੀ।ਅੰਕਿਤ ‘ਤੇ 8 ਕਤਲਾਂ ਦਾ ਦੋਸ਼ ਸੀ। ਜਾਣਕਾਰੀ ਅਨੁਸਾਰ ਸਵੇਰੇ ਕਰੀਬ 9:15 ਵਜੇ ਯੂਪੀ ਦੇ ਰਹਿਣ ਵਾਲੇ ਅੰਕਿਤ ਗੁੱਜਰ ਦੀ ਮੌਤ ਬਾਰੇ ਕਾਲ ਆਈ ਸੀ।

ਜਦੋਂ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ 29 ਸਾਲਾ ਅੰਕਿਤ ਤਿਹਾੜ ਜੇਲ੍ਹ ਦੀ ਡਿਸਪੈਂਸਰੀ ਦੇ ਬਿਸਤਰੇ ‘ਤੇ ਮ੍ਰਿਤਕ ਪਾਇਆ ਗਿਆ। ਅੰਕਿਤ ਤੋਂ ਇਲਾਵਾ ਦੋ ਹੋਰ ਕੈਦੀ ਗੁਰਪ੍ਰੀਤ ਅਤੇ ਗੁਰਜੀਤ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਟੀਵੀ ਪੰਜਾਬ ਬਿਊਰੋ


Filed under