● On air now · ਟੀਵੀ ਪੰਜਾਬ

Punjabi News · Since 2013

Breaking

ਪੰਜਾਬ ਪੁਲਿਸ ‘ਚ ਨੌਕਰੀ ਨਾ ਮਿਲੀ ਤਾਂ ਚੜ੍ਹ ਗਈਆਂ ਟੈਂਕੀ ‘ਤੇ

ਸੰਗਰੂਰ – ਪੰਜਾਬ ਪੁਲਿਸ ਭਰਤੀ 2016 ਵੈਰੀਫਿਕੇਸ਼ਨ ਅਤੇ ਵੇਟਿੰਗ ਲਿਸਟ ਦੇ ਉਮੀਦਵਾਰਾਂ ਦੀਆਂ ਸੱਤ ਲੜਕੀਆਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਨੇੜੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈਆਂ। ਬਿਮਲਾ ਦੇਵੀ ਫਾਜ਼ਿਲਕਾ, ਹਰਪ੍ਰੀਤ ਕੌਰ ਬਠਿੰਡਾ, ਸਰਬਜੀਤ ਕੌਰ ਮੋਗਾ, ਹਰਦੀਪ ਕੌਰ ਅਬੋਹਰ,…


ਸੰਗਰੂਰ – ਪੰਜਾਬ ਪੁਲਿਸ ਭਰਤੀ 2016 ਵੈਰੀਫਿਕੇਸ਼ਨ ਅਤੇ ਵੇਟਿੰਗ ਲਿਸਟ ਦੇ ਉਮੀਦਵਾਰਾਂ ਦੀਆਂ ਸੱਤ ਲੜਕੀਆਂ ਵਿੱਤ ਮੰਤਰੀ ਹਰਪਾਲ ਚੀਮਾ ਦੀ ਰਿਹਾਇਸ਼ ਨੇੜੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈਆਂ। ਬਿਮਲਾ ਦੇਵੀ ਫਾਜ਼ਿਲਕਾ, ਹਰਪ੍ਰੀਤ ਕੌਰ ਬਠਿੰਡਾ, ਸਰਬਜੀਤ ਕੌਰ ਮੋਗਾ, ਹਰਦੀਪ ਕੌਰ ਅਬੋਹਰ, ਮਨਪ੍ਰੀਤ ਕੌਰ ਗੁਰਦਾਸਪੁਰ, ਕੁਲਦੀਪ ਕੌਰ ਫਾਜ਼ਿਲਕਾ ਅਤੇ ਮਨਜੀਤ ਕੌਰ ਫਿਰੋਜ਼ਪੁਰ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਗਈਆਂ ਹਨ। ਉਨ੍ਹਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪ ਕੇ ਤੁਰੰਤ ਜੁਆਇਨ ਨਾ ਕਰਵਾਇਆ ਤਾਂ ਉਹ ਸਖ਼ਤ ਐਕਸ਼ਨ ਲੈਣ ਤੋਂ ਸੰਕੋਚ ਨਹੀਂ ਕਰੇਗੀ।

ਬੇਸ਼ੱਕ ਮੌਕੇ ’ਤੇ ਪੁੱਜੇ ਪ੍ਰਸ਼ਾਸਨਿਕ ਅਧਿਕਾਰੀ ਤੇ ਐਸਪੀ ਪਲਵਿੰਦਰ ਸਿੰਘ ਚੀਮਾ ਨੇ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਅਤੇ ਟੈਂਕੀ ’ਤੇ ਬੈਠੀਆਂ ਲੜਕੀਆਂ ਨੂੰ ਹੇਠਾਂ ਉਤਰਨ ਦੀ ਅਪੀਲ ਕੀਤੀ ਪਰ ਉਹ ਆਪਣੀਆਂ ਮੰਗਾਂ ’ਤੇ ਅੜੇ ਰਹੇ।


Filed under