ਗੋਲਡੀ ਬਰਾੜ ਅਮਰੀਕਾ ‘ਚ ਡਿਟੇਨ, ਸੀ.ਐੱਮ ਮਾਨ ਬੋਲੇ ‘ਜਲਦ ਲਿਆਵਾਂਗੇ ਭਾਰਤ’

ਜਲੰਧਰ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਸਾਜਿਸ਼ਕਰਤਾ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ । ਕੈਲੀਫੋਰਨੀਆਂ ਦੀ ਪੁਲਿਸ ਨੇ ਇਸ ਮੋਸਟ ਵਾਂਟੇਡ ਗੈਂਗਸਟਰ ਨੂੰ ਕਾਬੂ ਕੀਤਾ ਹੈ ।ਓਧਰ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸ’ਤੇ ਖੁਸ਼ੀ ਦਾ ਪ੍ਰਕਟਾਵਾ ਕੀਤਾ ਹੈ । ਬਲਕੌਰ ਮੁਤਾਬਿਕ ਬਰਾੜ ਨੂੰ ਭਾਰਤ ਲਿਆ ਕੇ ਲਾਰੈਂਸ ਅਤੇ ਹੋਰ ਮੁਲਜ਼ਮਾਂ ਨਾਲ ਬਿਠਾ ਕੇ ਪੁੱਛਗਿੱਛ ਕੀਤੀ ਜਾਵੇ ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਲਿਆਇਆ ਜਾਵੇਗਾ ।

ਜ਼ਿਕਰਯੋਗ ਹੈ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਗੋਲਡੀ ਬਰਾੜ ‘ਤੇ 2 ਕਰੋੜ ਦਾ ਇਨਾਮ ਰਖਣ ਦੀ ਮੰਗ ਕੀਤੀ ਸੀ ।ਮੂਸੇਵਾਲਾ ਦਾ ਪਰਿਵਾਰ ਅਜੇ ਤਕ ਕੀਤੀ ਗਈ ਕਾਰਵਾਈ ਤੋਂ ਖੁਸ਼ ਨਹੀਂ ਸਨ ।ਹੁਣ ਪਰਿਵਾਰ ਦਾ ਕਹਿਣਾ ਹੈ ਕਿ ਗੋਲਡੀ ਬਰਾੜ ਤੋਂ ਕਤਲ ਦੇ ਅਸਲ ਕਾਰਣਾ ਬਾਰੇ ਜਾਣਕਾਰੀ ਲੇਣੀ ਚਾਹੀਦੀ ਹੈ । ਆਖਿਰ ਕਿਉਂ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ । ਸੰਗੀਤ ਜਗਤ ਨਾਲ ਜੁੜੇ ਉਹ ਕੌਣ ਲੋਕ ਹਨ ਜੋ ਇਸ ਸਾਰੇ ਕਤਲ ਕਾਂਡ ਚ ਸ਼ਾਮਿਲ ਹਨ ।