Las Vegas: CES 2024 ’ਚ ਜਿੱਥੇ ਵੱਖ-ਵੱਖ ਕੰਪਨੀਆਂ ਵਲੋਂ Latest ਟੈਕਨਾਲੋਜੀ ਦੇ ਨਮੂਨੇ ਪੇਸ਼ ਕੀਤੇ ਜਾ ਰਹੇ ਹਨ, ਉੱਥੇ ਹੀ ਭਲਾ ਇਸ ’ਚ ਗੂਗਲ ਕਿਵੇਂ ਪਿੱਛੇ ਰਹਿ ਸਕਦਾ ਹੈ। ਤਕਨੀਕੀ ਦਿੱਗਜ ਗੂਗਲ ਨੇ ਵੀ ਸੀ. ਈ. ਐੱਸ. ਟਰੇਡ ਸ਼ੋਅ ’ਚ ਆਪਣੇ ਨਵੀਨਤਮ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਟੂਲਜ਼ ਦੀ ਪੇਸ਼ਕਾਰੀ ਕੀਤੀ। ਗੂਗਲ ਦੇ ਬੂਥ ਨੇ ਗੂਗਲ ਅਤੇ ਐਂਡਰੌਇਡ ਈਕੋਸਿਸਟਮ ’ਚ ਏ. ਆਈ.-ਸੰਚਾਲਿਤ ਵਿਸ਼ੇਸ਼ਤਾਵਾਂ ਦੀ ਇੱਕ ਝਲਕ ਪੇਸ਼ ਕੀਤੀ, ਜਿਨ੍ਹਾਂ ’ਚ ਰਚਨਾਤਮਕ ਅਤੇ ਵਰਕ-ਯੂਜ਼ ਮਾਮਲਿਆਂ ਲਈ ਜਨਰੇਟਿਵ ਏ. ਆਈ. ਟੂਲ ਸ਼ਾਮਿਲ ਹਨ।
Duet AI, ਜੋ ਕਿ ਸਾਰੇ Google Workspace ਅਤੇ Google Cloud ’ਚ ਏਕੀਕ੍ਰਿਤ ਹੈ, ਇੱਕ ਜਨਰੇਟਿਵ ਏ. ਆਈ. ਟੂਲ ਹੈ, ਜਿਸਦੀ ਵਰਤੋਂ ਸਮੱਗਰੀ ਨੂੰ ਸੰਖੇਪ ਕਰਨ ਅਤੇ ਈਮੇਲਾਂ, ਸੂਚੀਆਂ ਜਾਂ ਡਾਟਾ ਸੈੱਟਾਂ ਦਾ ਖਰੜਾ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ।
ਸੀ. ਈ. ਐੱਸ. ’ਚ ਗੂਗਲ ਨੇ ਆਪਣੇ ਨਵੀਨਤਮ ਆਰਟੀਫਿਸ਼ੀਅਲ ਇੰਟੈਲੀਜੈਂਸ (ਏ. ਆਈ.) ਟੂਲਜ਼ ਦੀ ਪੇਸ਼ਕਾਰੀ ਲਈ ਇੱਕ ਵੀ ਉਦਾਹਰਣ ਦਿਖਾਈ, ਜਿਸ ‘ਚ ਉਪਭੋਗਤਾ ਨੇ ਇੱਕ ਦੋਸਤ ਦੇ ਜਨਮਦਿਨ ਨੂੰ ਭੁੱਲਣ ਲਈ ਮੁਆਫੀ ਪੱਤਰ ਦਾ ਖਰੜਾ ਤਿਆਰ ਕਰਨ ਵਿੱਚ ਡੁਏਟ Duet AI ਦੀ ਮਦਦ ਮੰਗੀ।
Google ਸ਼ੀਟਾਂ ’ਚ Duet AI ਦਾ ਏਕੀਕਰਣ ਉਪਭੋਗਤਾਵਾਂ ਨੂੰ ਉਹਨਾਂ ਦੇ ਪ੍ਰੋਂਪਟ ਦੇ ਅਧਾਰ ਤੇ ਇੱਕ ਸਪ੍ਰੈਡਸ਼ੀਟ ਭਰਨ ਦੀ ਆਗਿਆ ਦਿੰਦਾ ਹੈ। ਗੂਗਲ ਡਿਵੈਲਪਰਾਂ ਅਤੇ ਸੁਰੱਖਿਆ ਫੰਕਸ਼ਨਾਂ ਲਈ Duet AI ਦੀ ਪੇਸ਼ਕਸ਼ ਵੀ ਕਰਦਾ ਹੈ।