● On air now · ਟੀਵੀ ਪੰਜਾਬ

Punjabi News · Since 2013

Breaking

ਸ਼ਹੀਦ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮਾਨਾਂ ਤਲਵੰਡੀ ਪਹੁੰਚੀ

ਕਪੂਰਥਲਾ : ਕਸ਼ਮੀਰ ਵਿਚ ਸ਼ਹੀਦ ਹੋਏ ਸੈਨਿਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮਾਨਾਂ ਤਲਵੰਡੀ ਪਹੁੰਚ ਗਈ ਹੈ। ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਪੂਰਥਲਾ ਦੇ ਡੀ.ਸੀ. ਦੀਪਤੀ ਉੱਪਲ ਪਹੁੰਚੇ ਹਨ। ਇਸੇ ਤਰਾਂ ਵਿਧਾਇਕ…


ਕਪੂਰਥਲਾ : ਕਸ਼ਮੀਰ ਵਿਚ ਸ਼ਹੀਦ ਹੋਏ ਸੈਨਿਕ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਮਾਨਾਂ ਤਲਵੰਡੀ ਪਹੁੰਚ ਗਈ ਹੈ। ਨਾਇਬ ਸੂਬੇਦਾਰ ਜਸਵਿੰਦਰ ਸਿੰਘ ਦੇ ਗ੍ਰਹਿ ਵਿਖੇ ਕਪੂਰਥਲਾ ਦੇ ਡੀ.ਸੀ. ਦੀਪਤੀ ਉੱਪਲ ਪਹੁੰਚੇ ਹਨ। ਇਸੇ ਤਰਾਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਅਕਾਲੀ ਨੇਤਾ ਯੁਵਰਾਜ ਭੁਪਿੰਦਰ ਸਿੰਘ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੀ ਸ਼ਹੀਦ ਦੇ ਗ੍ਰਹਿ ਵਿਖੇ ਪਹੁੰਚੇ ਹਨ। ਇਸ ਮੌਕੇ ਪਿੰਡ ਦਾ ਮਹੌਲ ਬਹੁਤ ਹੀ ਗ਼ਮਗੀਨ ਹੈ।

ਟੀਵੀ ਪੰਜਾਬ ਬਿਊਰੋ


Filed under