ਕਿਸਾਨਾਂ ਨੂੰ ਫਸਲ ਦੀ 80 ਪ੍ਰਤੀਸ਼ਤ ਅਦਾਇਗੀ ਉਸੇ ਦਿਨ-ਸਿੱਧੂ

ਰਾਏਕੋਟ- ਮੰਡੀ ਚ ਫਸਲ ਲੈ ਕੇ ਕਿਸਾਨਾਂ ਨੂੰ ਪੈਸੇ ਲਈ ਹੁਣ ਬਹੁਤਾ ਇੰਤਜ਼ਾਰ ਨਹੀਂ ਕਰਨਾ ਪਵੇਗਾ।ਕਿਸਾਨਾਂ ਨੂੰ ਦਾਨੇ ਦਾ 80 ਪ੍ਰਤੀਸ਼ਤ ਪੈਸਾ ਉਸੇ ਦਿਨ ਹੀ ਦੇ ਦਿੱਤਾ ਜਾਵੇਗਾ।ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਪੰਜਾਬ ਚ ਐੱਮ.ਐੱਸ.ਪੀ ਨੂੰ ਕਨੂੰਨੀ ਰੂਪ ਦਿੱਤਾ ਜਾਵੇਗਾ।ਜੇਕਰ ਕਿਸਾਨ ਨੂੰ ਮਾਰਕਿਟ ਚ ਰਕਮ ਘੱਟ ਮਿਲਦੀ ਹੈ ਤਾਂ ਬਾਕੀ ਦਾ ਘਾਟਾ ਸਰਕਾਰ ਆਪਣੇ ਕੋਲੋਂ ਕਿਸਾਨਾਂ ਨੂੰ ਦੇ ਕੇ ਪੂਰਾ ਕਰੇਗੀ।ਇਹ ਭਰੋਸਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਰਾਏਕੋਟ ਚ ਇਕ ਰੈਲੀ ਨੂੰ ਸੌਬੋਧਿਤ ਕਰਦਿਆਂ ਹੋਇਆ ਦਿੱਤਾ।

ਰਾਏਕੋਟ ਦੀ ਰੈਲੀ ਦੌਰਾਨ ਸਿੱਧੂ ਜ਼ਿਆਂਦਾਤਰ ਕਿਸਾਨੀ ਮੁੱਦੇ ‘ਤੇ ਹੀ ਬੋਲੇ.ਕਿਸਾਨੀ ਬੈਲਟ ਨਾਲ ਸਬੰਧਿਤ ਰਾਏਕੋਟ ਚ ਬੋਲਦਿਆਂ ਹੋਇਆ ਕਿਸਾਨਾ ਦੇ ਹਿੱਤ ਚ ਕਈ ਐਲਾਨ ਕੀਤੇ। ਸਿੱਧੂ ਨੇ ਕਿਹਾ ਕੀ ਕਿਸਾਨ ਸਰਕਾਰ ਦੇ ਵੇਅਰ ਹਾਊਸ ਚ ਆਪਣੀ ਫਸਲ ਨੂੰ ਸਟੋਰ ਕਰ ਸਕਦੇ ਹਨ।ਇਸਤੋਂ ਇਲਾਵਾ ਉਨ੍ਹਾਂ ਵਿਰੋਧੀਆਂ ਨੂੰ ਵੀ ਨਿਸ਼ਾਨੇ ‘ਤੇ ਲਿਆ।ਬਾਦਲ ਪਰਿਵਾਰ ਖਿਲਾਫ ਬੋਲਿਦਿਆਂ ਸਿੱਧੂ ਨੇ ਕਿਹਾ ਕੀ ਪੰਜਾਬ ਚ ਡਾਈਨਾਸੋਰ ਦੀ ਪ੍ਰਜਾਤੀ ਤਾਂ ਵਾਪਿਸ ਆ ਸਕਦੀ ਹੈ ਪਰ ਬਾਦਲਾਂ ਨੂੰ ਸਿਆਸਤ ਚ ਪੈਰ ਨਹੀਂ ਜਮਾਉਣ ਦੇਣਗੇ।

ਆਮ ਆਦਮੀ ਪਾਰਟੀ ਵੀ ਸਿੱਧੂ ਤੋਂ ਅਛੂਤੀ ਨਹੀਂ ਰਹੀ.ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਸਿੱਧੂ ਨੇ ਕਿਹਾ ਕੀ ਪੰਜਾਬ ਚ ਅਆ ਕੇ ਗਾਰੰਟੀਆਂ ਦੇਣ ਵਾਲਾ ਕੇਜਰੀਵਾਲ ਸਿਰਫ ਇੱਕ ਟੂਰਿਸਟ ਹੈ ਜੋ ਕੀ ਘੁੰਮਣ ਆਉਂਦਾ ਹੈ ਤਾਂ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਚਲਾ ਜਾਂਦਾ ਹੈ.