Green Party ਦੀ ਲੀਡਰ ਵੱਲੋਂ ਅਸਤੀਫ਼ਾ ਦੇਣ ਦਾ ਐਲਾਨ

Vancouver – ਕੈਨੇਡਾ ‘ਚ ਹੋਈਆਂ ਫ਼ੈਡਰਲ ਚੋਣਾਂ ਦੇ ਚੋਣ ਨਤੀਜਿਆਂ ਤੋਂ ਹੁਣ ਗ੍ਰੀਨ ਪਾਰਟੀ ਦੀ ਲੀਡਰ ਨੇ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ‘ਚ ਹੋਈ ਹਾਰ ਅਤੇ ਪਾਰਟੀ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਗ੍ਰੀਨ ਪਾਰਟੀ ਲੀਡਰ ਅਨੈਮੀ ਪੌਲ ਨੇ ਐਲਾਨ ਕੀਤਾ ਕਿ ਉਹ ਅਹੁਦੇ ਤੋਂ ਅਸਤੀਫ਼ਾ ਦੇ ਰਹੇ ਹਨ। ਇਸ ਤੋਂ ਬਾਅਦ ਇੱਕ ਸਾਲ ਤੋਂ ਘੱਟ ਸਮੇਂ ਦੇ ਅੰਦਰ ਹੀ ਇੱਕ ਵਾਰੀ ਫ਼ਿਰ ਗ੍ਰੀਨ ਪਾਰਟੀ ਨੂੰ ਨਵਾਂ ਲੀਡਰ ਚੁਣਨਾ ਹੋਵੇਗਾ । ਜਾਣਕਾਰੀ ਲਈ ਦੱਸ ਦਈਏ ਕਿ ਸਾਬਕਾ ਡਿਪਲੋਮੈਟ ਅਨੈਮੀ ਪੌਲ ਪਿਛਲੇ ਸਾਲ ਅਕਤੂਬਰ ਵਿਚ ਗ੍ਰੀਨ ਪਾਰਟੀ ਦੀ ਲੀਡਰ ਬਣੀ ਸੀ। ਕੈਨੇਡਾ ਦੀ ਕਿਸੇ ਫ਼ੈਡਰਲ ਪਾਰਟੀ ਦੀ ਲੀਡਰ ਬਣਨ ਵਾਲੀ ਅਨੈਮੀ ਪਹਿਲੀ ਬਲੈਕ ਔਰਤ ਹੈ ।ਅਨੈਮੀ ਦੀ ਲੀਡਰਸ਼ਿਪ ਦੌਰਾਨ ਗ੍ਰੀਨ ਪਾਰਟੀ ਅੰਦਰੂਨੀ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ।
2019 ਦੀਆਂ ਫ਼ੈਡਰਲ ਚੋਣਾਂ ਗ੍ਰੀਨ ਪਾਰਟੀ ਲਈ ਸਭ ਤੋਂ ਵੱਧ ਕਾਰਗਰ ਸਾਬਤ ਹੋਈਆਂ ਸਨ। ਅਨੈਮੀ ਪੌਲ ਵੱਲੋਂ ਕਲਾਇਮੇਂਟ ਚੇਂਜ ਦੇ ਮਾਮਲੇ ਵਿਚ ਠੋਸ ਕਦਮ ਉਠਾਉਣ ਅਤੇ ਨਸਲੀ ਵਿਤਕਰੇ ਦੇ ਖ਼ਾਤਮੇ ਲਈ ਜੋ ਵਾਅਦੇ ਨੇ ਕੀਤੇ ਉਨ੍ਹਾਂ ਨੇ ਅਨੈਮੀ ਪੌਲ ਦਾ ਨਾਂ ਗ੍ਰੀਨ ਲੀਡਰਸ਼ਿਪ ਉਮੀਦਵਾਰਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਲਿਆ ਦਿੱਤਾ ਸੀ।
2019 ਦੀਆਂ ਫ਼ੈਡਰਲ ਚੋਣਾਂ ਵਿਚ ਗ੍ਰੀਨ ਪਾਰਟੀ ਨੂੰ 1.1 ਮਿਲੀਅਨ ਵੋਟਾਂ ਪਈਆਂ ਸਨ ਯਾਨੀ ਪਾਰਟੀ ਦਾ ਨੈਸ਼ਨਲ ਵੋਟ ਸ਼ੇਅਰ 6.5 ਫ਼ੀਸਦੀ ਰਿਹਾ ਸੀ। ਪਰ ਪੌਲ ਦੀ ਲੀਡਰਸ਼ਿਪ ਅਧੀਨ, ਤਾਜ਼ਾ ਫ਼ੈਡਰਲ ਚੋਣਾਂ ਵਿਚ, ਗ੍ਰੀਨ ਪਾਰਟੀ ਨੂੰ 400,00 ਤੋਂ ਵੀ ਘੱਟ ਵੋਟਾਂ ਪਈਆਂ ਅਤੇ ਵੋਟ ਸ਼ੇਅਰ ਵੀ 2.3 ਫ਼ੀਸਦੀ ਰਹਿ ਗਿਆ ।