● On air now · ਟੀਵੀ ਪੰਜਾਬ

Punjabi News · Since 2013

Breaking

26 ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ

ਡੈਸਕ- ਪੰਜਾਬੀ ਨੌਜਵਾਨਾ ਦੇ ਕੈਨੇਡਾ ਚ ਮੌਤ ਦਾ ਦੁੱਖਦਾਈ ਸਿਲਸਿਲਾ ਜਾਰੀ ਹੈ । ਹੁਣ ਸੱਤ ਸਮੰਦਰ ਪਾਰੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ । ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਸਟੱਡੀ ਵੀਜ਼ੇ ’ਤੇ 11 ਜਨਵਰੀ ਨੂੰ ਆਏ ਪੰਜਾਬ…


ਡੈਸਕ- ਪੰਜਾਬੀ ਨੌਜਵਾਨਾ ਦੇ ਕੈਨੇਡਾ ਚ ਮੌਤ ਦਾ ਦੁੱਖਦਾਈ ਸਿਲਸਿਲਾ ਜਾਰੀ ਹੈ । ਹੁਣ ਸੱਤ ਸਮੰਦਰ ਪਾਰੋਂ ਇੱਕ ਹੋਰ ਮੰਦਭਾਗੀ ਖਬਰ ਆਈ ਹੈ । ਕੈਨੇਡੀਅਨ ਪ੍ਰੋਵਿਨਸ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਸਟੱਡੀ ਵੀਜ਼ੇ ’ਤੇ 11 ਜਨਵਰੀ ਨੂੰ ਆਏ ਪੰਜਾਬ ਤੋਂ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦੇ 19 ਸਾਲਾਂ ਨੌਜਵਾਨ ਗੁਰਜੋਤ ਸਿੰਘ ਦੀ ਮੌਤ ਹੋਣ ਦੀ ਖਬਰ ਆਈ ਹੈ। ਕੈਨੇਡਾ ਦੀ ਧਰਤੀ ’ਤੇ ਪੈਰ ਰੱਖਣ ਵਾਲੇ ਨੌਜਵਾਨ ਦੀ 26 ਦਿਨਾਂ ਬਾਅਦ ਹੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਮਿਲਣ ਕਾਰਨ ਪਰਿਵਾਰ ਦੇ ਨਾਲ-ਨਾਲ ਬੁਢਲਾਡਾ ਖੇਤਰ ’ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਬੁਢਲਾਡਾ ਨੇੜੇ ਦੇ ਪਿੰਡ ਬਖਸੀਵਾਲਾ ਦੇ ਕਿਸਾਨ ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਗੁਰਜੋਤ ਸਿੰਘ ਨੂੰ ਕੈਨੇਡਾ ਭੇਜਿਆ ਸੀ ਪਰ ਦਿਲ ਦੀ ਧੜਕਣ ਰੁਕਣ ਕਾਰਨ ਉਸਦੀ ਮੌਤ ਦੀ ਖ਼ਬਰ ਸਾਹਮਣੇ ਆ ਗਈ। ਇਸ ਦੁਖਦਾਇਕ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਸਮੂਹ ਪਿੰਡ ਵਾਸੀਆਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਮ੍ਰਿਤਕ ਗੁਰਜੋਤ ਦੀ ਲਾਸ਼ ਨੂੰ ਜਲਦੀ ਭਾਰਤ ਪਹੁੰਚਾਉਣ ਲਈ ਸਹਿਯੋਗ ਦੇਵੇ।


Filed under