, , ,

ਪੰਜਾਬ ਦੇ ਇਸ ਸ਼ਹਿਰ ਚੋਂ ਮਿਲੇ ਦੋ ਹੈਂਡ ਗ੍ਰਨੇਡ, ਪੁਲਿਸ ਨੇ ਘੇਰਿਆ ਇਲਾਕਾ

ਮੋਗਾ- ਮੋਗਾ ਵਿਚ ਖੁਦਾਈ ਦੌਰਾਨ 2 ਹੈਂਡ ਗ੍ਰੇਨੇਡ ਤੇ 37 ਕਾਰਤੂਸ ਮਿਲੇ ਹਨ। ਹੈਂਡ ਗ੍ਰੇਨੇਡ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਆਸ-ਪਾਸ ਦੇ ਇਲਾਕੇ ਨੂੰ ਖਾਲੀ ਕਰਵਾ ਦਿੱਤਾ। ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਧਰਮਕੋਸਟ ਕਸਬੇ ਦੇ ਪਿੰਡ ਪੰਡੋਰੀ ਵਿਚ ਖੁਦਾਈ ਦਾ ਕੰਮ ਚੱਲ ਰਿਹਾ ਸੀ। ਇਸ ਦਰਮਿਆਨ ਮਜ਼ਦੂਰਾਂ ਨੂੰ ਹੈਂਡ ਗ੍ਰੇਨੇਡ ਤੇ ਕਾਰਤੂਸ ਵਰਗੀ ਚੀਜ਼ ਮਿਲੀ।ਉਨ੍ਹਾਂ ਨੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ। ਜਿਸ ਦੇ ਬਾਅਦ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਲੁਧਿਆਣਾ ਵਿਚ ਬੰਬ ਡਿਪਸਪੋਜ਼ਲ ਟੀਮ ਨੂੰ ਵੀ ਬੁਲਾਇਆ ਗਿਆ ਜਿਸ ਦੇ ਬਾਅਦ ਸੁਰੱਖਿਆ ਤਹਿਤ ਅਧਿਕਾਰੀਆਂ ਨੇ ਹੈਂਡ ਗ੍ਰੇਨੇਡ ਨੂੰ ਰੇਤ ਵਿਚ ਰੱਖ ਕੇ ਡਿਫਿਊਜ਼ ਕਰ ਦਿੱਤਾ।

Corrections

Spotted an error in this story? Email contact@tvpunjab.com. We correct at the same prominence as the original.

More from TV Punjab