ਹਰਭਜਨ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ

ਭਾਰਤੀ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਭੱਜੀ ਨੇ ਢਾਕਾ ਦੇ ਸ਼ੇਰ-ਏ-ਬੰਗਾਲ ਸਟੇਡੀਅਮ ਵਿੱਚ UAE ਦੇ ਖਿਲਾਫ 2016 ਏਸ਼ੀਆ ਕੱਪ ਦੌਰਾਨ ਭਾਰਤ ਲਈ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਖੇਡਿਆ ਸੀ। ਇਸ ਸਾਲ ਉਹ ਆਈਪੀਐਲ ਦੌਰਾਨ ਕੋਲਕਾਤਾ ਨਾਈਟ ਰਾਈਡਰਜ਼ ਦਾ ਹਿੱਸਾ ਸੀ। ਹਾਲਾਂਕਿ, ਉਹ ਇੱਕ ਵੀ ਮੈਚ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣ ਸਕਿਆ। ਹਰਭਜਨ ਸਿੰਘ ਨੇ ਭਾਰਤ ਲਈ 103 ਟੈਸਟ ਮੈਚਾਂ ਵਿੱਚ 417 ਵਿਕਟਾਂ ਲਈਆਂ। ਭੱਜੀ ਨੇ ਆਪਣੇ ਕਰੀਅਰ ‘ਚ 236 ਵਨਡੇ ਖੇਡੇ ਅਤੇ 269 ਵਿਕਟਾਂ ਆਪਣੇ ਨਾਂ ਕੀਤੀਆਂ। ਹਰਭਜਨ ਸਿੰਘ ਦੇ ਟੀ-20 ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਭਾਰਤ ਲਈ 28 ਮੈਚਾਂ ‘ਚ 25 ਵਿਕਟਾਂ ਲਈਆਂ।