Washington- ਅਮਰੀਕਾ ਦੇ ਹਵਾਈ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ। ਦੱਸਣਯੋਗ ਹੈ ਕਿ ਅੱਗ ਕਾਰਨ ਹਵਾਈ ਅਤੇ ਮਉਈ ਟਾਪੂ ਦੇ ਕਈ ਹਿੱਸੇ ਤਬਾਹ ਹੋ ਗਏ ਹਨ। ਹਾਦਸੇ ਤੋਂ ਬਾਅਦ ਆਪਣੀ ਜਾਨ ਬਚਾਉਣ ਦੀ ਖ਼ਾਤਰ ਭੱਜੇ ਕਈ ਸਥਾਨਕ ਲੋਕਾਂ ਨੇ ਸਮੁੰਦਰ ’ਚ ਛਾਲਾਂ ਮਾਰ ਦਿੱਤੀਆਂ, ਜਿਨ੍ਹਾਂ ਨੂੰ ਅਮਰੀਕੀ ਕੋਸਟ ਗਾਰਡ ਵਲੋਂ ਬਚਾਇਆ ਗਿਆ। ਸੈਲਾਨੀਆਂ ’ਚ ਪ੍ਰਸਿੱਧ ਲਾਹਿਨਾ ਕਸਬਾ ਅੱਗ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ, ਜਿੱਥੇ ਕਿ ਕਈ ਇਮਾਰਤਾਂ ਅਤੇ ਵਪਾਰਕ ਅਦਾਰੇ ਸੜ ਕੇ ਸੁਆਹ ਹੋ ਗਏ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਫਾਇਰਫਾਈਟਰਜ਼ ਲਗਾਤਾਰ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਹਵਾਈ ਦੇ ਜੰਗਲ ’ਚ ਲੱਗੀ ਅੱਗ ਨੇ 6 ਲੋਕਾਂ ਦੀ ਲਈ ਜਾਨ, ਕਈ ਜ਼ਖ਼ਮੀ
Washington- ਅਮਰੀਕਾ ਦੇ ਹਵਾਈ ਦੇ ਜੰਗਲ ’ਚ ਲੱਗੀ ਭਿਆਨਕ ਅੱਗ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ। ਦੱਸਣਯੋਗ ਹੈ ਕਿ ਅੱਗ ਕਾਰਨ ਹਵਾਈ ਅਤੇ ਮਉਈ ਟਾਪੂ ਦੇ ਕਈ ਹਿੱਸੇ ਤਬਾਹ ਹੋ ਗਏ ਹਨ।…

Filed under
