● On air now · ਟੀਵੀ ਪੰਜਾਬ

Punjabi News · Since 2013

Breaking

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਸਦਮਾ, ਨੌਜਵਾਨ ਪੁੱਤ ਦਾ ਦੇਹਾਂਤ

ਡੈਸਕ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਗਿਆਨੀ ਮਲਕੀਤ ਸਿੰਘ ਵਰਪਾਲ ਨੂੰ ਸਦਮਾ ਲੱਗਾ ਹੈ। ਦਰਅਸਲ ਉਨ੍ਹਾਂ ਦੇ ਛੋਟੇ ਪੁੱਤਰ ਹਰਚਰਨਪ੍ਰੀਤ ਸਿੰਘ ਰਾਗੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਵਿਚ ਉਨ੍ਹਾਂ ਦੇ ਇੱਕ ਦੋਸਤ ਗੁਰਪ੍ਰੀਤ ਸਿੰਘ…


ਡੈਸਕ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਗਿਆਨੀ ਮਲਕੀਤ ਸਿੰਘ ਵਰਪਾਲ ਨੂੰ ਸਦਮਾ ਲੱਗਾ ਹੈ। ਦਰਅਸਲ ਉਨ੍ਹਾਂ ਦੇ ਛੋਟੇ ਪੁੱਤਰ ਹਰਚਰਨਪ੍ਰੀਤ ਸਿੰਘ ਰਾਗੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਵਿਚ ਉਨ੍ਹਾਂ ਦੇ ਇੱਕ ਦੋਸਤ ਗੁਰਪ੍ਰੀਤ ਸਿੰਘ ਅਤੇ ਸਹੁਰਾ ਜਸਬੀਰ ਸਿੰਘ ਦੀ ਵੀ ਮੌਤ ਹੋ ਗਈ। ਹਰਚਰਨਪ੍ਰੀਤ ਸਿੰਘ 25 ਸਾਲ ਦਾ ਸੀ। ਉਹ ਆਪਣੇ ਪਿੱਛੇ ਪਤਨੀ ਗਗਨਪ੍ਰੀਤ ਕੌਰ ਅਤੇ 2 ਸਾਲ ਦਾ ਬੱਚਾ ਛੱਡ ਗਏ।

ਜਾਣਕਾਰੀ ਅਨੁਸਾਰ ਹਰਚਰਨਪ੍ਰੀਤ ਸਿੰਘ ਕੀਰਤਨ ਕਰਦੇ ਸੀ ਅਤੇ ਟਾਟਾ ਨਗਰ ਕੀਰਤਨ ਪ੍ਰੋਗਰਾਮ ਵਿੱਚ ਜਾ ਰਿਹਾ ਸੀ। ਰਸਤੇ ਵਿੱਚ ਉਨ੍ਹਾਂ ਦੀ ਕਾਰ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰਨ ਤਿੰਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗਿਆਨੀ ਮਲਕੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇਹ 8 ਜੂਨ ਨੂੰ ਅੰਮ੍ਰਿਤਸਰ ਪੁੱਜੇਗੀ ਅਤੇ 9 ਜੂਨ ਨੂੰ ਅੰਤਿਮ ਸੰਸਕਾਰ ਕੀਤਾ ਜਾਵੇਗਾ।


Filed under