‘ਆਪ’ ਸਰਕਾਰ ਦੀ ਪਹਿਲ, ਭਗਤ ਸਿੰਘ ਦੇ ਸ਼ਹੀਦੀ ਦਿਵਸ ‘ਤੇ ਹੋਵੇਗੀ ਸਰਕਾਰੀ ਛੁੱਟੀ

ਚੰਡੀਗੜ੍ਹ- ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਨੂੰ ਸਾਕਸ਼ੀ ਮੰਨ ਕੇ ਸੱਤਾ ਚ ਆਉਣ ਵਾਲੀ ਆਮ ਆਦਮੀ ਪਾਰਟੀ ਨੇ ਸ. ਭਗਤ ਸਿੰਘ ਪ੍ਰਤੀ ਆਪਣੀ ਸੋਚ ਅਤੇ ਨਿਸ਼ਠਾ ਨੂੰ ਜਗਜ਼ਾਹਿਰ ਕੀਤਾ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਵਸ 23 ਮਾਰਚ ‘ਤੇ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ । ਇਹ ਪਹਿਲੀ ਵਾਰ ਹੈ ਜਦੋਂ ਸ਼ਹੀਦ ਦਿਹਾੜੇ ‘ਤੇ ਪੂਰੇ ਸੂਬੇ ਭਰ ਚ ਛੁੱਟੀ ਦਾ ਐਲਾਨ ਕੀਤਾ ਗਿਆ ਹੋਵੇ । ਇਸ ਤੋਂ ਪਹਿਲਾਂ ਸਿਰਫ ਨਵਾਂਸ਼ਹਿਰ ‘ਚ ਹੀ ਛੁੱਟੀ ਹੁੰਦੀ ਸੀ.

ਇਜਲਾਸ ਦੇ ਆਖਿਰੀ ਦਿਨ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਤਿੰਨ ਮਹੀਨਿਆਂ ਲਈ ਬਜਟ ਪੇਸ਼ ਕੀਤਾ ਗਿਆ ।ਕਰੀਬ 37 ਹਜ਼ਾਰ ਕਰੋੜ ਦਾ ਬਜਟ ਬਗੈਰ ਕਿਸੇ ਵਿਰੋਧ ਦੇ ਪਾਸ ਹੋ ਗਿਆ ।