● On air now · ਟੀਵੀ ਪੰਜਾਬ

Punjabi News · Since 2013

Breaking

ਗਾਇਕ ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਦੀ ਰੇਡ, ਕਿਸਾਨ ਅੰਦੋਲਨ ‘ਚ ਕੀਤੀ ਸੀ ਮਦਦ

ਜਲੰਧਰ- ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਅਤੇ ਦਫਤਰ ‘ਚ ਇਨਕਰਮ ਟੈਕਸ ਦੀ ਰੇਡ ਦੀ ਖਬਰ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਿਕ ਬਾਵਾ ਦੇ ਚਾਰ ਟਿਕਾਣਿਆਂ ‘ਤੇ ਆਈ.ਟੀ ਦੇ ਅਫਸਰਾਂ ਨੇ ਦਬਿਸ਼ ਕੀਤੀ ।ਬਟਾਲਾ ਸਥਿਤ ਬਾਵਾ ਦੇ ਦੋਹੇਂ ਘਰ,ਪੀ.ਏ ਵੋਹਰਾ…


ਜਲੰਧਰ- ਪੰਜਾਬੀ ਗਾਇਕ ਰਣਜੀਤ ਬਾਵਾ ਦੇ ਘਰ ਅਤੇ ਦਫਤਰ ‘ਚ ਇਨਕਰਮ ਟੈਕਸ ਦੀ ਰੇਡ ਦੀ ਖਬਰ ਮਿਲੀ ਹੈ । ਮਿਲੀ ਜਾਣਕਾਰੀ ਮੁਤਾਬਿਕ ਬਾਵਾ ਦੇ ਚਾਰ ਟਿਕਾਣਿਆਂ ‘ਤੇ ਆਈ.ਟੀ ਦੇ ਅਫਸਰਾਂ ਨੇ ਦਬਿਸ਼ ਕੀਤੀ ।ਬਟਾਲਾ ਸਥਿਤ ਬਾਵਾ ਦੇ ਦੋਹੇਂ ਘਰ,ਪੀ.ਏ ਵੋਹਰਾ ਦੇ ਘਰ ਅਤੇ ਚੰਡੀਗੜ੍ਹ ਦਫਤਰ ਚ ਜਾਂਚ ਟੀਮਾਂ ਪਹੁੰਚ ਚੁੱਕੀਆਂ ਹਨ । ਸੂਤਰਾਂ ਮੁਤਾਬਿਕ ਕਿਸਾਨ ਅੰਦੋਲਨ ਦੌਰਾਨ ਹੋਈ ਫੰਡਿਗ ਨੂੰ ਲੈ ਕੇ ਵਿਭਾਗ ਸਾਰੇ ਰਿਕਾਰਡ ਖੰਗਾਲ ਰਿਹਾ ਹੈ ।

ਜ਼ਿਕਰਯੋਗ ਹੈ ਕਿ ਦਿੱਲੀ ਮੌਰਚੇ ਦੌਰਾਨ ਕਿਸਾਨ ਅੰਦੋਲਨ ਚ ਗਾਇਕ ਰਣਜੀਤ ਬਾਵਾ ਵਲੋਂ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਗਿਆ ਸੀ ।ਜਿਸ ਦੇ ਚਲਦਿਆਂ ਵਿਭਾਗ ਪੈਸੇ ਦੇ ਲੈਣ ਦੇਨ ,ਕਮਾਈ ਅਤੇ ਹੋਰ ਸਾਧਨਾਂ ਦੀ ਜਾਂਚ ਕਰ ਰਹੀ ਹੈ ।ਖਬਰ ਲਿਖੇ ਜਾਣ ਤੱਕ ਰੇਡ ਜਾਰੀ ਸੀ ।


Filed under