ਕੋਵਿਡ-19 ਕਾਰਨ ਮੌਤ ਹੋਣ ‘ਤੇ ਸਰਕਾਰ ਵੱਲੋਂ ਮਿਲੇਗੀ 50 ਹਜ਼ਾਰ ਦੀ ਐਕਸ਼ ਗ੍ਰੇਸ਼ੀਆ ਸਹਾਇਤਾ

ਜਲੰਧਰ : ਕੋਵਿਡ-19 ਮੌਤ ਐਸਰਟੇਨਿੰਗ ਕਮੇਟੀ (CDAC) ਦੀ ਅੱਜ ਪਹਿਲੀ ਮੀਟਿੰਗ ਹੋਈ, ਜਿਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਰਜੀਤ ਬੈਂਸ ਨੇ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ।

ਉਨ੍ਹਾਂ ਕਿਹਾ ਕਿ ਜਿਨ੍ਹਾ ਵੀ ਪਰਿਵਾਰਾਂ ਵਿਚ ਕੋਵਿਡ-19 ਮਹਾਂਮਾਰੀ ਕਾਰਨ ਕਿਸੇ ਪਰਿਵਾਰਿਕ ਮੈਂਬਰ ਦੀ ਮੌਤ ਹੋਈ ਹੈ, ਉਹਨਾਂ ਨੂੰ ਸਰਕਾਰ ਵੱਲੋਂ 50 ਹਜ਼ਾਰ ਰੁਪਏ ਦੀ ਐਕਸ਼ ਗ੍ਰੇਸ਼ੀਆ ਸਹਾਇਤਾ ਦਿੱਤੀ ਜਾਣੀ ਹੈ।

ਉਨ੍ਹਾਂ ਕਿਹਾ ਕਿ ਵੈਰੀਫਾਈਡ ਕੇਸਾਂ ਨੂੰ ਜ਼ਿਲ੍ਹਾ ਡਿਜ਼ਾਸਟਰ ਮੈਨੇਜਮੈਂਟ ਕਮੇਟੀ ਪਾਸੋਂ ਪਾਸ ਕਰਵਾਉਣ ਉਪਰੰਤ ਐਕਸ ਗ੍ਰੇਸ਼ੀਆ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਮੇਟੀ ਨੂੰ ਹਦਾਇਤ ਕੀਤੀ ਕਿ ਅਰਜ਼ੀਆਂ ਦਾ ਨਿਪਟਾਰਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ 30 ਦਿਨਾਂ ਦੇ ਅੰਦਰ ਅੰਦਰ ਕੀਤਾ ਜਾਵੇ।

ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਕਾਰਨ ਰਿਕਾਰਡ ਮੁਤਾਬਿਕ ਲਗਭੱਗ 1495 ਮੌਤਾਂ ਹੋਈਆਂ ਹਨ ਅਤੇ ਇਹਨਾਂ ਦੀ ਸੂਚਨਾ ਸਰਕਾਰ ਨੂੰ ਭੇਜ ਕੇ ਫੰਡਜ਼ ਦੀ ਮੰਗ ਕਰ ਲਈ ਗਈ ਹੈ।

ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਾਪਤ 107 ਬਿਨੈ-ਪੱਤਰਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ, ਜਿਨ੍ਹਾ ਵਿਚੋਂ 67 ਕੇਸ ਵੈਰੀਫਾਈ ਕੀਤੇ ਜਾ ਚੁੱਕੇ ਹਨ ਅਤੇ ਬਾਕੀ 40 ਕੇਸਾਂ ਦੀ ਵੈਰੀਫਿਕੇਸ਼ਨ ਜਲਦ ਕਰ ਲਈ ਜਾਵੇਗੀ।

ਇਸ ਮੌਕੇ ਕਮੇਟੀ ਵੱਲੋਂ ਹਦਾਇਤ ਕੀਤੀ ਗਈ ਕਿ ਇਹਨਾਂ ਮੌਤਾਂ ਸਬੰਧੀ ਮੌਤ ਸਰਟੀਫਿਕੇਟ Medical Certificate of Cause of Death (MCCD ਜਾਂ 4 /4-A ਫਾਰਮ) ਪੇਸ਼ ਕੀਤੇ ਜਾਣ, ਤਾਂ ਜੋ ਇਹਨਾਂ ਪਰਿਵਾਰਾਂ ਨੂੰ ਐਕਸ ਗ੍ਰੇਸ਼ੀਆਂ ਗਰਾਂਟ ਦਿੱਤੀ ਜਾ ਸਕੇ।

ਕਮੇਟੀ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਕੇਸਾਂ ਵਿੱਚ ਮੌਤ ਸਰਟੀਫਿਕੇਟ (MCCD ਜਾਂ 4 /4-A ਫਾਰਮ) ਜਾਰੀ ਨਹੀਂ ਹੋਇਆ, ਉਹ ਪਰਿਵਾਰ ਸਰਟੀਫਿਕੇਟ ਜਾਰੀ ਕਰਵਾਉਣ ਲਈ ਕਮਰਾ ਨੰਬਰ 106, ਪਹਿਲੀ ਮੰਜ਼ਿਲ, ਡੀ.ਏ.ਸੀ. ਕੰਪਲੈਕਸ, ਦਫਤਰ ਡਿਪਟੀ ਕਮਿਸ਼ਨਰ, ਜਲੰਧਰ ਵਿਚ ਆਪਣੇ ਸਬੰਧਤ ਦਸਤਾਵੇਜ਼ਾਂ ਸਹਿਤ ਅਰਜ਼ੀ ਦੇ ਸਕਦੇ ਹਨ।

ਇਸ ਮੀਟਿੰਗ ਦੌਰਾਨ ਡਾ. ਰਣਜੀਤ ਸਿੰਘ, ਸਿਵਲ ਸਰਜਨ (ਮੈਂਬਰ ਸਕੱਤਰ), ਡਾ. ਵਰਿੰਦਰ ਕੌਰ, ਸਹਾਇਕ ਸਿਵਲ ਸਰਜਨ (ਮੈਂਬਰ ਕਨਵੀਨਰ), ਡਾ. ਸੁਰਜੀਤ ਸਿੰਘ, ਐਸ.ਐਮ.ਓ ਸਿਵਲ ਹਸਪਤਾਲ (ਮੈਂਬਰ), ਡਾ. ਕੁਲਬੀਰ ਸ਼ਰਮਾ, ਐਚ.ਓ.ਡੀ -ਮੈਡੀਸਨ (ਮੈਂਬਰ), ਡਾ. ਕਮਲਜੀਤ ਕੌਰ, ਇੰਚਾਰਜ ਕੋਵਿਡ ਸੈਲ (ਮੈਂਬਰ), ਡਾ. ਭੁਪਿੰਦਰ ਸਿੰਘ ਮੈਡੀਕਲ ਸਪੈਸ਼ਲਿਸਟ (ਮੈਂਬਰ), ਡਾ. ਰੁਪਿੰਦਰਜੀਤ ਕੌਰ, ਡਾ. ਅਦਿਤਯਾਪਾਲ ਸਿੰਘ (ਮੈਂਬਰ), ਡਾ. ਕਮਲਜੀਤ ਕੌਰ (ਮੈਂਬਰ), ਡਾ. ਅੰਕੁਰ ਸੁਪਰਡੰਟ ਪੀ.ਆਈ.ਐਮ.ਐਸ (ਮੈਂਬਰ), ਡਾ. ਪਰਮਵੀਰ (ਮੈਂਬਰ), ਸ੍ਰੀਮਤੀ ਬਲਬੀਰ ਕੌਰ ਸੁਪਰਡੰਟ (ਮ), ਸ੍ਰੀਮਤੀ ਨਰਿੰਦਰ ਕੌਰ, ਵਿਕਾਸ ਸਿੰਘ, ਸੰਜੀਵ ਚੌਹਾਨ, ਮਨਦੀਪ ਸਿੰਘ ਮਨੂ ਸ਼ਾਮਿਲ ਹੋਏ।

ਟੀਵੀ ਪੰਜਾਬ ਬਿਊਰੋ