ਪਿੰਡ ਘਲੋਟੀ ਵਿਚ ਮੱਕੀ ਬਾਰੇ ਖੇਤ ਦਿਵਸ ਮਨਾਇਆ

ਲੁਧਿਆਣਾ : ਪੀ.ਏ.ਯੂ. ਨੇ ਪਸਾਰ ਸਿੱਖਿਆ ਵਿਭਾਗ ਵੱਲੋਂ ਬੀਤੇ ਦਿਨੀਂ ਪਿੰਡ ਘਲੋਟੀ ਵਿਖੇ ਮੱਕੀ ਦੀ ਕਾਸ਼ਤ ਬਾਰੇ ਖੇਤ ਦਿਵਸ ਮਨਾਇਆ ਗਿਆ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਅਗਵਾਈ ਵਿਚ ਮਨਾਏ ਇਸ ਖੇਤ ਦਿਵਸ ਵਿਚ ਮੱਕੀ ਦੀ ਕਾਸ਼ਤ ਸੰਬੰਧੀ ਪਿੰਡ ਦੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।

ਪਸਾਰ ਮਾਹਿਰ ਡਾ. ਪੰਕਜ ਕੁਮਾਰ ਨੇ ਭਾਗ ਲੈਣ ਵਾਲੇ ਕਿਸਾਨਾਂ ਅਤੇ ਮਾਹਿਰਾਂ ਦਾ ਸਵਾਗਤ ਕਰਦਿਆਂ ਸਥਿਰ ਖੇਤੀ ਲਈ ਮੱਕੀ ਨੂੰ ਢੁੱਕਵੇਂ ਬਦਲ ਵਜੋਂ ਵਿਚਾਰਨ ਦੀ ਗੱਲ ਕੀਤੀ। ਖੇਤੀ ਅਧਿਕਾਰੀ ਡਾ. ਦਿਲਬਾਗ ਸਿੰਘ ਨੇ ਕਿਸਾਨਾਂ ਨੂੰ ਮੱਕੀ ਦੀ ਕਿਸਮ ਪੀ ਐੱਮ ਐੱਚ-13 ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ।

ਖੇਤੀ ਵਿਕਾਸ ਅਧਿਕਾਰੀ ਡਾ. ਨਿਰਮਲ ਸਿੰਘ ਨੇ ਮੱਕੀ ਦੀ ਕਾਸ਼ਤ ਦੇ ਫਸਲ ਵਿਗਿਆਨਕ ਤਰੀਕੇ ਸਾਂਝੇ ਕੀਤੇ ਜਿਨਾਂ ਵਿਚ ਖੇਤ ਦੀ ਤਿਆਰੀ, ਬਿਜਾਈ ਦਾ ਸਮਾਂ, ਬੀਜ ਦੀ ਸੋਧ ਅਤੇ ਬਿਜਾਈ ਦੀ ਤਰੀਕਿਆਂ ਬਾਰੇ ਗੱਲ ਕੀਤੀ ਗਈ। ਡਾ. ਜਸਵੀਰ ਸਿੰਘ ਅਤੇ ਡਾ. ਹਰਪੁਨੀਤ ਕੌਰ ਨੇ ਵੱਖ-ਵੱਖ ਸਰਕਾਰੀ ਸਕੀਮਾਂ ਦਾ ਜ਼ਿਕਰ ਕੀਤਾ।

ਡਾ. ਲਵਲੀਸ਼ ਗਰਗ ਨੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੀਆਂ ਸਿਖਲਾਈਆਂ ਦੀ ਚਰਚਾ ਕੀਤੀ। 50 ਦੇ ਕਰੀਬ ਕਿਸਾਨ ਇਸ ਖੇਤ ਦਿਵਸ ਵਿਚ ਸ਼ਾਮਿਲ ਹੋਏ। ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਮੱਕੀ ਦੀ ਕਾਸ਼ਤ ਬਾਰੇ ਖੇਤ ਦਿਵਸਾਂ ਦੀ ਇਕ ਲੜੀ ਵਿਭਾਗ ਵਲੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿਚ ਸਾਉਣੀ ਸੀਜ਼ਨ ਦੌਰਾਨ ਹਾਈਬਿ੍ਰਡ ਕਿਸਮ ਪੀ ਐੱਮ ਐੱਚ-13 ਦੀ ਕਾਸ਼ਤ ਨੂੰ ਕਿਸਾਨਾਂ ਵਿਚ ਮਕਬੂਲ ਕਰਨ ਦਾ ਉਦੇਸ਼ ਪ੍ਰਮੁੱਖ ਹੋਵੇਗਾ।

ਟੀਵੀ ਪੰਜਾਬ ਬਿਊਰੋ