● On air now · ਟੀਵੀ ਪੰਜਾਬ

Punjabi News · Since 2013

Breaking

ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਫਾਈਨਲ ‘ਚ ਪਹੁੰਚੀ

ਟੋਕੀਓ : ਟੋਕੀਓ ਉਲੰਪਿਕਸ ਵਿਚ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਲੰਪਿਕਸ ਵਿਚ ਖੇਡਦਿਆਂ ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦੀ ਦੂਰੀ ‘ਤੇ ਡਿਸਕਸ ਸੁੱਟਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ।…


ਟੋਕੀਓ : ਟੋਕੀਓ ਉਲੰਪਿਕਸ ਵਿਚ ਭਾਰਤ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਲੰਪਿਕਸ ਵਿਚ ਖੇਡਦਿਆਂ ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦੀ ਦੂਰੀ ‘ਤੇ ਡਿਸਕਸ ਸੁੱਟਦਿਆਂ ਫਾਈਨਲ ਵਿਚ ਪ੍ਰਵੇਸ਼ ਕੀਤਾ।

ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਡਿਸਕਸ ਥਰੋਅ ‘ਚ ਵੱਖ-ਵੱਖ ਰਿਕਾਰਡ ਤੋੜਨ ਲਈ ਜਾਣੀ ਜਾਂਦੀ ਹੈ। ਹੁਣ ਕਮਲਪ੍ਰੀਤ ਇਕ ਹੋਰ ਰਿਕਾਰਡ ਤੋੜ ਕੇ ਉਲੰਪਿਕ ‘ਚ ਭਾਰਤ ਵੱਲੋਂ ਸਭ ਤੋਂ ਵੱਧ ਸਕੋਰ ਕਰਨ ਵਾਲੀ ਖਿਡਾਰਨ ਬਣ ਗਈ ਹੈ।

ਉਹ ਪਹਿਲਾਂ ਹੀ ਡਿਸਕਸ ਥਰੋਅ ‘ਚ 65 ਮੀਟਰ ਸਕੋਰ ਕਰਨ ਵਾਲੀ ਭਾਰਤੀ ਮਹਿਲਾ ਐਥਲੀਟ ਹੈ।

ਟੀਵੀ ਪੰਜਾਬ ਬਿਊਰੋ


Filed under