● On air now · ਟੀਵੀ ਪੰਜਾਬ

Punjabi News · Since 2013

Breaking

ਸਟੂਡੈਂਟਸ ਲਈ ਖੁੱਲ੍ਹੇ ਦਰਵਾਜ਼ੇ! ਕੈਨੇਡਾ ਨੇ ਮੰਨੀ ਗ਼ਲਤੀ! CANADA NEWS

VANCOUVER:ਭਾਰਤ ਸਥਿਤ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਵੱਲੋਂ ਵਿਦੇਸ਼ਾਂ ‘ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ ਨੂੰ ਵਿਚਾਰਨ ਦੀ ਅਪੀਲ ਕੀਤੀ ਹੈ I ਕ੍ਰਿਸਟੋਫਰ ਕੂਟਰ ਮੁਤਾਬਕ ਇਹ ਗ਼ਲਤਫਹਿਮੀ ਹੈ ਕਿ ਕੈਨੇਡਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ…



VANCOUVER:ਭਾਰਤ ਸਥਿਤ ਕੈਨੇਡਾ ਦੇ ਹਾਈ ਕਮਿਸ਼ਨਰ ਕ੍ਰਿਸਟੋਫਰ ਕੂਟਰ ਵੱਲੋਂ ਵਿਦੇਸ਼ਾਂ ‘ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ ਨੂੰ ਵਿਚਾਰਨ ਦੀ ਅਪੀਲ ਕੀਤੀ ਹੈ I ਕ੍ਰਿਸਟੋਫਰ ਕੂਟਰ ਮੁਤਾਬਕ ਇਹ ਗ਼ਲਤਫਹਿਮੀ ਹੈ ਕਿ ਕੈਨੇਡਾ ਅੰਤਰ ਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਬੰਦ ਕਰ ਰਿਹਾ ਹੈ I ਕੂਟਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਹਾਊਸਿੰਗ ਅਤੇ ਕੁਝ ਪ੍ਰਾਈਵੇਟ ਕਾਲਜ ਦੇ ਮਸਲਿਆਂ ਨੂੰ ਲੈ ਕੇ ਕੈਨੇਡਾ ਨੇ ਇਕ ਸੀਮਾ ਨਿਰਧਾਰਿਤ ਕੀਤੀ ਸੀ ਪਰ ਹੁਣ ਹਾਲਾਤ ਬਹੁਤ ਠੀਕ ਹਨ I ਕੈਨੇਡਾ ਸਲਾਨਾ ਚਾਰ ਲੱਖ ਅੰਤਰ ਰਾਸ਼ਟਰੀ ਵਿਦਿਆਰਥੀਆਂ ਦਾ ਸਵਾਗਤ ਕਰ ਰਿਹਾ ਜੋ ਕਿ ਯੂਰੋਪੀਅਨ ਯੂਨੀਅਨ, ਆਸਟ੍ਰੇਲੀਆ ਅਤੇ ਯੂਕੇ ਤੋਂ ਵੱਧ ਹੈ।

ਕੈਨੇਡਾ ਦੇ ਬਰੈਂਪਟਨ ਵਿੱਚ ‘ਦਾਲ-ਰੋਟੀ’ ਰੈਸਟੋਰੈਂਟ ਦੇ ਬਾਹਰ ਗੋਲੀਬਾਰੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਘਟਨਾ ਨਾਲ ਸਬੰਧਤ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿੱਚ ਖ਼ੁਦ ਨੂੰ ਰਾਜਾ ਪਹਿਲਵਾਨ ਦੱਸਣ ਵਾਲੇ ਵਿਅਕਤੀ ਨੇ ਰੋਹਿਤ ਗੋਦਾਰਾ ਗੈਂਗ ਨਾਲ ਆਪਣੀ ਸਾਂਝ ਦੱਸੀ ਹੈ ਅਤੇ ਰੈਸਟੋਰੈਂਟ ਦੇ ਬਾਹਰ ਹੋਈ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗਸਟਰਾਂ ਦਾ ਦਾਅਵਾ ਹੈ ਕਿ ਇਹ ਘਟਨਾ ਰੈਸਟੋਰੈਂਟ ਮਾਲਕ ਨੂੰ ਵਿਦਿਆਰਥੀਆਂ ਦੀਆਂ ਬਕਾਇਆ ਤਨਖਾਹਾਂ ਨਾ ਦੇਣ ਲਈ ਸਬਕ ਸਿਖਾਉਣ ਲਈ ਕੀਤੀ ਗਈ ਸੀ।

ਭਾਰਤੀ ਮੂਲ ਦੀ ਬ੍ਰਿਟਿਸ਼ ਕੋਲੰਬੀਆ ਦੀ ਸਾਬਕਾ ਮਹਿਲਾ ਜੇਲ੍ਹ ਅਧਿਕਾਰੀ ਰਮਨਦੀਪ ਰਾਏ ਨੂੰ ਇੱਕ ਕੈਦੀ ਨਾਲ ਕਥਿਤ ਪ੍ਰੇਮ ਸਬੰਧ ਬਣਾਉਣ ਅਤੇ ਉਸ ਨੂੰ ਸੈੱਲ ਫੋਨ ਰੱਖਣ ਵਿੱਚ ਮਦਦ ਕਰਨ ਦੇ ਦੋਸ਼ ਵਿੱਚ ਦੋ ਸਾਲ ਦੀ ਕੰਡੀਸ਼ਨਲ ਸਜ਼ਾ ਸੁਣਾਈ ਗਈ ਹੈ, ਜੋ ਕਿ ਉਸ ਨੂੰ ਕਮਿਊਨਿਟੀ ਵਿੱਚ ਰਹਿ ਕੇ ਭੁਗਤਣੀ ਪਵੇਗੀ। ਵੇਰਵਿਆਂ ਅਨੁਸਾਰ ਕੈਦੀ ਜੇਲ੍ਹ ਦੇ ਅੰਦਰ ਬੈਠ ਕੇ ਹੀ ਸੈੱਲ ਫੋਨ ਰਾਹੀਂ ਨਸ਼ਿਆਂ ਦਾ ਵਪਾਰ ਕਰਦਾ ਸੀ। ਬਚਾਅ ਪੱਖ ਦੇ ਵਕੀਲ ਗਗਨ ਨਾਹਲ ਨੇ ਸਹੂਲਤ ਅੰਦਰ ਕਿਸੇ ਵੀ ਤਰ੍ਹਾਂ ਦੇ ਸਬੰਧ ਜਾਂ ਤਸਕਰੀ ਹੋਣ ਦੇ ਸਬੂਤਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੀ ਬਜਾਏ ਉਸ ਨੇ ਅੱਖਾਂ ਬੰਦ ਕਰ ਲਈਆਂ।

ਮਿਉਂਸਪਲ ਪ੍ਰਾਪਰਟੀ ਅਸੈਸਮੈਂਟ ਕਾਰਪੋਰੇਸ਼ਨ ਦੀ ਇੱਕ ਨਵੀਂ ਰਿਪੋਰਟ ਅਨੁਸਾਰ, ਓਨਟਾਰੀਓ ਵਿੱਚ 5 ਲੱਖ ਡਾਲਰ ਤੋਂ ਘੱਟ ਕੀਮਤ ਵਾਲੇ ਘਰਾਂ ਦੀ ਮਾਰਕੀਟ ਹਿੱਸੇਦਾਰੀ ਵਿੱਚ ਵਾਧਾ ਦੇਖਿਆ ਗਿਆ ਹੈ। ਇਹ ਅੰਕੜਾ ਹੁਣ ਕੁੱਲ ਰੀਅਲ ਅਸਟੇਟ ਮਾਰਕੀਟ ਦਾ ਲਗਭਗ 24 ਫੀਸਦੀ ਹੈ, ਜੋ 2022 ਵਿੱਚ 17 ਫੀਸਦੀ ਦੇ ਹੇਠਲੇ ਪੱਧਰ ‘ਤੇ ਸੀ। ਇਸ ਸੁਧਾਰ ਦਾ ਮੁੱਖ ਕਾਰਨ ਕੰਡੋਮੀਨੀਅਮ ਮਾਰਕੀਟ ਵਿੱਚ ਆਈ ਤਬਦੀਲੀ ਹੈ। 2026 ਵਿੱਚ, ਓਨਟਾਰੀਓ ਦੇ ਕੁੱਲ ਕੰਡੋਜ਼ ਵਿੱਚੋਂ 46 ਫੀਸਦੀ ਦੀ ਕੀਮਤ 5 ਲੱਖ ਡਾਲਰ ਤੋਂ ਘੱਟ ਰਹੀ ਹੈ, ਜੋ ਕਿ ਚਾਰ ਸਾਲ ਪਹਿਲਾਂ ਸਿਰਫ਼ 24 ਫੀਸਦੀ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਰਿਪੋਰਟ ਹਾਊਸਿੰਗ ਮਾਰਕੀਟ ਵਿੱਚ ਇੱਕ ਤਰ੍ਹਾਂ ਦੇ ‘ਸੰਤੁਲਨ’ ਵੱਲ ਇਸ਼ਾਰਾ ਕਰਦੀ ਹੈ।

ਹੋਰ ਜਾਣਕਾਰੀ ਲਈ **TV Punjab** ਨਾਲ ਜੁੜੇ ਰਹੋ।


Filed under