ਪਟਿਆਲਾ ‘ਚ ਇੰਟਰਨੈੱਟ ਦੇ ਨਾਲ ਅੱਜ ਸ਼ਹਿਰ ਵੀ ਬੰਦ , ਸੁਰੱਖਿਆ ਪ੍ਰਬੰਧ ਕਰੜੇ

ਪਟਿਆਲਾ- ਬੀਤੇ ਦਿਨ ਪਟਿਆਲਾ ਚ ਦੋ ਧਿਰਾਂ ਵਿਚਕਾਰ ਹੋਈ ਹਿੰਸਕ ਝੜਪ ਤੋਂ ਬਾਅਦ ਸਰਕਾਰ ,ਪੁਲਿਸ ਅਤੇ ਸਥਾਣਕ ਪ੍ਰਸ਼ਾਸਨ ਜਾਗ ਗਏ ਹਨ ।ਪੂਰੇ ਸ਼ਹਿਰ ਚ ਪੁਲਿਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਕੱਲ੍ਹ ਦੀ ਘਘਟਨਾ ਨੂੰ ਲੈ ਕੇ ਪੁਲਿਸ ਸਾਰੀ ਜ਼ਿੰੰਮੇਵਾਰੀ ਅਫਵਾਹਾਂ ‘ਤੇ ਪਾ ਰਹੀ ਹੈ ।ਸੋ ਨਤੀਜਨ ਸ਼ਨੀਵਾਰ ਨੂੰ ਸਾਰੇ ਪਟਿਆਲਾ ਸ਼ਹਿਰ ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ । ਹਿੰਦੂ ਸੰਗਠਨਾਂ ਵਲੋਂ ਵੀ ਅੱਜ ਦੇ ਦਿਨ ਪਟਿਆਲਾ ਬੰਦ ਦੀ ਕਾਲ ਦਿੱਤੀ ਗਈ ਹੈ ।ਪ੍ਰਸ਼ਾਸਨ ਵਲੋ ਸਿਰਫ ਨਾਇਟ ਕਰਫਿਊ ਲਗਾ ਕੇ ਦਿਨ ਵੇਲੇ ਰਾਹਤ ਦਿੱਤੀ ਗਈ ਹੈ ।

ਜਿੱਥੇ ਤੱਕ ਪਟਿਆਲਾ ਬੰਦ ਦੀ ਗੱਲ ਹੈ ਤਾਂ ਸਵੇਰੇ ਸ਼ਹਿਰ ਦੇ ਕਈ ਹਿੱਸਿਆਂ ਚ ਦੁਕਾਨਾਂ ਬਜ਼ਾਰ ਖੁੱਲ੍ਹੇ ਹੋਣ ਦੀ ਵੀ ਖਬਰ ਮਿਲੀ ਹੈ ।ਵਿਵਾਦਤ ਸ਼ਿਵ ਸੈਨਾ ਆਗੂ ਨਾਲ ਹੋਈ ਕੁੱਟਮਾਰ ੳਤੇ ਪਾਰਟੀ ਵਲੋਂ ਹੀ ਉਨ੍ਹਾਂ ਖਿਲਾਫ ਕੀਤੀ ਕਾਰਵਾਈ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦਾ ਗੁੱਸਾ ਸ਼ਾਂਤ ਦਿਖਾਈ ਦਿੱਤਾ ਹੈ । ਫਾਉਂਟੇਨ ਚੌਂਕ ਚ ਸਵੇਰ ਤੋਂ ਹੀ ਸ਼ਾਂਤੀਪੂਰਣ ਮਾਹੌਲ ਹੈ । ਸ਼ਹਿਰ ਚ ਫਿਲਹਾਲ ਕਿਸੇ ਵੀ ਤਰ੍ਹਾਂ ਦਾ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਹੈ ।ਪੁਲਿਸ ਚੱਪੇ ਚੱਪੇ ‘ਤੇ ਤੈਨਾਤ ਹੈ ।

ਖਬਰ ਇਹ ਵੀ ਮਿਲੀ ਹੈ ਕਿ ਪਟਿਆਲਾ ਹਿੰਸਾ ਦੀ ਗਾਜ਼ ਕੁੱਝ ਪੁਲਿਸ ਅਫਸਰਾਂ ‘ਤੇ ਡਿੱਗਣ ਜਾ ਰਹੀ ਹੈ । ਖਾਲਿਸਤਾਨ ਵਿਰੋਧੀ ਮਾਰਚ ਦੀ ਇਜ਼ਾਜ਼ਤ ਅਤੇ ਇਸ ਦੌਰਾਨ ਹੋਈ ਲਾਪਰਵਾਹੀ ਨੂੰ ਲੈ ਕੇ ਸਬੰਧਿਤ ਥਾਣੇ ਦੇ ਇੰਚਾਰਜ ਸਮੇਤ ਕਈ ਵੱਡੇ ਅਫਸਰ ਸਰਕਾਰ ਦੇ ਨਿਸ਼ਾਨੇ ‘ਤੇ ਹਨ ।ਮੀਡੀਆਂ ਰਿਪੋਰਟਾਂ ਮੁਤਾਬਿਕ ਸੀ.ਐੱਮ ਮਾਨ ਬੀਤੇ ਕੱਲ੍ਹ ਹੋਈ ਘਟਨਾ ਨੂੰ ਲੈ ਕੇ ਡੀ.ਜੀ.ਪੀ ਵੀ.ਕੇ ਭਾਵਰਾ ਅੱਗੇ ਆਪਣੀ ਨਾਰਾਜ਼ਗੀ ਜਤਾ ਚੁੱਕੇ ਹਨ ।