ਜਲੰਧਰ- ਅੰਮ੍ਰਿਤਪਾਲ ਸਿੰਘ ਦੀ ਫਰਾਰੀ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪਰੇਸ਼ਾਨ ਹੈ ਉੱਥੇ ਹੀ ਜਨਤਾ ਵੀ ਹੁਣ ਪਰੇਸ਼ਾਨ ਹੋਣ ਲੱਗ ਪਈ ਹੈ । ਅੱਜ ਤੀਸਰਾ ਦਿਨ ਹੋਣ ਚਲਾ ਹੈ ਜਦੋਂ ਪੰਜਾਬ ਭਰ ਚ ਇੰਟਰਨੈਟੱ ਬੰਦ ਹੈ । ਕਈ ਧਾਵਾਂ ‘ਤੇ ਧਾਰਾ 144 ਲਗਾਈ ਹੋਈ ਹੈ । ਪੰਜਾਬ ਵਿਚ ਇੰਟਰਨੈਟ ਸੇਵਾਵਾਂ ‘ਤੇ ਪਾਬੰਦੀ ਅਗਲੇ 24 ਘੰਟਿਆਂ ਲਈ ਵਧਾ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਸੂਬੇ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਮੰਗਲਵਾਰ ਦੁਪਹਿਰ 12 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਐੱਸਐੱਮਐੱਸ ਸੇਵਾਵਾਂ ਵੀ ਬੰਦ ਰਹਿਣਗੀਆਂ। ਦੱਸ ਦੇਈਏ ਕਿ ਪੰਜਾਬ ਵਿਚ ਬ੍ਰਾਡਬੈਂਡ ਸੇਵਾਵਾਂ ਮੁਅੱਤਲ ਨਹੀਂ ਕੀਤੀਆਂ ਗਈਆਂ ਹਨ ਤਾਂ ਜੋ ਬੈਂਕਿੰਗ ਸਹੂਲਤਾਂ, ਹਸਪਤਾਲ ਸੇਵਾਵਾਂ ਅਤੇ ਹੋਰ ਜ਼ਰੂਰੀ ਸੇਵਾਵਾਂ ’ਤੇ ਕੋਈ ਅਸਰ ਨਾ ਪਵੇ।
ਪੰਜਾਬ ‘ਚ ਫਿਲਹਾਲ ਨਹੀਂ ਚੱਲੇਗਾ ਇੰਟਰਨੈੱਟ, ਸਰਕਾਰ ਨੇ ਫਿਰ ਵਧਾਈ ਪਾਬੰਦੀ
