IRCC ਨੇ Visitor Visa ਸਬੰਧੀ ਸਾਂਝੀ ਕੀਤੀ ਜਾਣਕਾਰੀ

Vancouver – ਕੈਨੇਡਾ ਤੋਂ ਵਿਜ਼ੀਟਰ ਵੀਜ਼ਾ ਸੰਬੰਧੀ ਅਪਡੇਟ ਸਾਹਮਣੇ ਆਈ ਹੈ। IRCC ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿੱਥੇ ਉਨ੍ਹਾਂ ਨੇ ਦੱਸਿਆ ਹੈ ਕਿ ਹੁਣ ਗੈਰ ਜ਼ਰੂਰੀ TRV ਸ਼ੁਰੂ ਕੀਤੀ ਜਾ ਰਹੀ ਹੈ। ਗੈਰ ਜ਼ਰੂਰੀ TRV ‘ਚ ਵਿਜ਼ੀਟਰ ਵੀਜ਼ਾ ਵੀ ਸ਼ਾਮਿਲ ਹੈ। ਜਾਣਕਾਰੀ ਮੁਤਾਬਿਕ ਇਸ ਨੂੰ ਹੁਣ ਜਲਦ ਹੀ ਸ਼ੁਰੂ ਕੀਤਾ ਜਾਵੇਗਾ। ਇਸ ਨਵੀਂ ਜਾਣਕਾਰੀ ਦੇ ਮੁਤਾਬਿਕ ਹੁਣ ਉਨ੍ਹਾਂ ਉਨ੍ਹਾਂ ਬਿਨੈਕਾਰਾਂ ਲਈ TRV ਅਰਜ਼ੀਆਂ ਖੋਲੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਕੋਰੋਨਾ ਪਾਬੰਦੀਆਂ ਕਾਰਨ ਕੈਨੇਡਾ ਆਉਣ ਦੀ ਇਜਾਜ਼ਤ ਨਹੀਂ ਸੀ। ਹੁਣ ਇਨ੍ਹਾਂ ਬਿਨੈਕਾਰਾਂ ਕੋਲੋਂ ਅਰਜ਼ੀਆਂ ਲਾਈਆਂ ਜਾਣਗੀਆਂ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕੇ ਦੇਸ਼ ਦਾ ਇੰਟਰਨਲ ਦਫ਼ਤਰ ਇਹ ਫੈਸਲਾ ਕਰੇਗਾ ਕਿ ਉਨ੍ਹਾਂ ਇਹ ਫਾਇਲਾਂ ਲੈਣ ਦੀ ਕਿੰਨੀ ਜਗ੍ਹਾ ਭਾਵ ਸਮਰੱਥਾ ਹੈ। ਇਹ ਵੀ ਦੇਖਿਆ ਜਾਵੇਗਾ ਕਿ ਉਹ ਫਾਈਲ ਪ੍ਰੋਸੈਸ ‘ਚ ਕਿੰਨਾ ਸਮਾਂ ਲਗਾਉਂਦੇ ਹਨ।
ਦੱਸ ਦਈਏ ਕਿ ਜ਼ਰੂਰੀ TRV ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ।