● On air now · ਟੀਵੀ ਪੰਜਾਬ

Punjabi News · Since 2013

Breaking

ਕੈਨੇਡਾ ਵਿੱਚ ਇੰਮੀਗ੍ਰੇਸ਼ਨ ਸਲਾਹਕਾਰਾਂ ਨੇ ਠੱਗੀਆਂ ਮੋਟੀਆਂ ਰਕਮਾਂ! CANADA NEWS Bulletin

VANCOUVER:  ਕੈਨੇਡਾ ਦੀ ਫੈਡਰਲ ਸਰਕਾਰ ਇਸ ਸਾਲ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ‘ਤੇ ਕੈਨੇਡਾ ਬੁਲਾਉਣ ਦੇ ਚਾਹਵਾਨ ਲੋਕਾਂ ਤੋਂ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਹੀਂ ਕਰੇਗੀ। ਸਰਕਾਰ ਨੇ ਪਰਿਵਾਰਕ ਮਿਲਾਪ ਨੂੰ ਉਤਸ਼ਾਹਿਤ ਕਰਨ ਵਾਲੇ ਇਸ ਪ੍ਰੋਗਰਾਮ…


VANCOUVER:  ਕੈਨੇਡਾ ਦੀ ਫੈਡਰਲ ਸਰਕਾਰ ਇਸ ਸਾਲ ਆਪਣੇ ਮਾਪਿਆਂ ਅਤੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਪੱਕੇ ਤੌਰ ‘ਤੇ ਕੈਨੇਡਾ ਬੁਲਾਉਣ ਦੇ ਚਾਹਵਾਨ ਲੋਕਾਂ ਤੋਂ ਕੋਈ ਵੀ ਨਵੀਂ ਅਰਜ਼ੀ ਸਵੀਕਾਰ ਨਹੀਂ ਕਰੇਗੀ। ਸਰਕਾਰ ਨੇ ਪਰਿਵਾਰਕ ਮਿਲਾਪ ਨੂੰ ਉਤਸ਼ਾਹਿਤ ਕਰਨ ਵਾਲੇ ਇਸ ਪ੍ਰੋਗਰਾਮ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ। ਇਮੀਗ੍ਰੇਸ਼ਨ ਵਿਭਾਗ ਮੁਤਾਬਕ, ਇਹ ਫੈਸਲਾ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਫਾਈਲਾਂ ਦੀ ਪ੍ਰੋਸੈਸਿੰਗ ਦੇ ਲੰਬੇ ਸਮੇਂ ਨੂੰ ਘਟਾਉਣ ਲਈ ਲਿਆ ਗਿਆ ਹੈ। ਵਿਭਾਗ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਲੋਕਾਂ ਦੀ ਦਿਲਚਸਪੀ ਉਪਲਬਧ ਸੀਟਾਂ ਨਾਲੋਂ ਕਿਤੇ ਜ਼ਿਆਦਾ ਹੈ। ਮੌਜੂਦਾ ਸਮੇਂ ਵਿੱਚ 60,500 ਅਰਜ਼ੀਆਂ ਪਹਿਲਾਂ ਹੀ ਪੈਂਡਿੰਗ ਹਨ, ਜਿਨ੍ਹਾਂ ਨੂੰ ਪ੍ਰੋਸੈਸ ਹੋਣ ਵਿੱਚ ਲਗਭਗ 33 ਮਹੀਨੇ ਅਤੇ ਕਿਊਬੈਕ ਸੂਬੇ ਵਿੱਚ 66 ਮਹੀਨਿਆਂ ਤੱਕ ਦਾ ਸਮਾਂ ਲੱਗ ਰਿਹਾ ਹੈ।

ਕੈਨੇਡਾ ਵਿਚ ਠੱਗ ਇੰਮੀਗ੍ਰੇਸ਼ਨ ਸਲਾਹਕਾਰਾਂ ਵੱਲੋਂ ਵੀਜ਼ਾ ਮਿਆਦ ਲੰਘਾ ਚੁੱਕੇ ਨੌਜਵਾਨਾਂ ਤੋਂ ਮੋਟੀਆਂ ਰਕਮਾਂ ਮੰਗੀਆਂ ਜਾ ਰਹੀਆਂ ਹਨ ਪਰ ਕੰਮ ਹੋਣ ਦੀ ਕੋਈ ਗਾਰੰਟੀ ਨਹੀਂ। ਕਾਲਜ ਆਫ਼ ਇੰਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੇ ਅੰਕੜਿਆਂ ਮੁਤਾਬਕ 1 ਜੁਲਾਈ 2024 ਤੋਂ 30 ਜੂਨ 2025 ਤੱਕ 1,211 ਸ਼ਿਕਾਇਤਾਂ ਪੁੱਜੀਆਂ ਪਰ ਸਿਰਫ਼ 15 ਮਾਮਲਿਆਂ ਵਿਚ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕੀ। ਸਿਟੀ ਨਿਊਜ਼ ਦੀ ਰਿਪੋਰਟ ਵਿਚ ਭਾਰਤੀ ਨਾਗਰਿਕ ਅਭਿਸ਼ੇਕ ਦੀ ਮਿਸਾਲ ਦਿਤੀ ਗਈ ਹੈ, ਜੋ 2022 ਵਿਚ ਕੈਨੇਡਾ ਪੁੱਜਾ ਅਤੇ ਲੰਮਾ ਸਮਾਂ ਰਹਿਣ ਲਈ ਇੰਮੀਗ੍ਰੇਸ਼ਨ ਸਲਾਹਕਾਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਇਕ ਲੱਖ ਡਾਲਰ ਦੀ ਮੋਟੀ ਰਕਮ ਮੰਗ ਲਈ। ਮਾਯੂਸੀ ਵਿਚ ਡੁੱਬੇ ਅਭਿਸ਼ੇਕ ਨੇ ਕਿਹਾ ਕਿ ਇੰਮੀਗ੍ਰੇਸ਼ਨ ਸਲਾਹਕਾਰਾਂ ਦਾ ਕੰਮ ਲੋਕਾਂ ਨੂੰ ਗਾਈਡ ਕਰਨਾ ਹੁੰਦਾ ਹੈ ਪਰ ਉਹ ਗੁੰਮਰਾਹ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਵਿਚ ਸਿਵਲ ਲਿਟੀਗੇਸ਼ਨ ਲਾਅਇਰ ਓਵਨ ਲੋਗਨ ਅਜਿਹੇ ਕਈ ਕਲਾਈਂਟਸ ਦੇ ਮੁਕੱਦਮੇ ਲੜ ਰਹੇ ਹਨ, ਜਿਨ੍ਹਾਂ ਵੱਲੋਂ ਇੰਮੀਗ੍ਰੇਸ਼ਨ ਸਲਾਹਕਾਰਾਂ ਵਿਰੁੱਧ ਸ਼ਿਕਾਇਤਾਂ ਦਾਇਰ ਕੀਤੀਆਂ ਗਈਆਂ।

ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਦੇ ਵਕੀਲ ਫੈਡਰਲ ਕੋਰਟ ਵਿੱਚ ਬਿਸ਼ਨੋਈ ਗੈਂਗ ਦੇ ਕਥਿਤ ਮੈਂਬਰ ਕਰਮਵੀਰ ਸਿੰਘ ਦੀ ਹਿਰਾਸਤ ਬਰਕਰਾਰ ਰੱਖਣ ਲਈ ਕਾਨੂੰਨੀ ਲੜਾਈ ਲੜ ਰਹੇ ਹਨ। ਸਰਕਾਰ ਉਸ ਨੂੰ ਕੈਨੇਡਾ ਤੋਂ ਡਿਪੋਰਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਚਾਹੁੰਦੀ ਹੈ ਕਿ ਉਹ ਸੁਣਵਾਈ ਦੌਰਾਨ ਹਿਰਾਸਤ ਵਿੱਚ ਹੀ ਰਹੇ। ਮੀਡੀਆ ਵੱਲੋਂ ਹਾਸਿਲ ਕੀਤੀ ਗਈ ਐਫਬੀਆਈ ਦੀ ਰਿਪੋਰਟ ਮੁਤਾਬਕ ਗੈਂਗ ਲੀਡਰ ਲਾਰੈਂਸ ਬਿਸ਼ਨੋਈ ਨੇ ਕਰਮਵੀਰ ਸਿੰਘ ਨੂੰ ਕੈਲੀਫੋਰਨੀਆ ਵਿੱਚ ਆਪਣੇ ਭਰਾ ਅਨਮੋਲ ਬਿਸ਼ਨੋਈ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ, ਜਿਸ ਤੋਂ ਬਾਅਦ ਕਰਮਵੀਰ 2025 ਵਿੱਚ ਕੈਨੇਡਾ ਭੱਜ ਗਿਆ ਸੀ। ਕਰਮਵੀਰ ਸਿੰਘ ‘ਤੇ 2024 ਵਿੱਚ ਵਿਕਟੋਰੀਆ ਸਥਿਤ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਅਤੇ ਅੱਗ ਲਗਾਉਣ ਦੀ ਸਾਜ਼ਿਸ਼ ਰਚਣ ਦਾ ਵੀ ਸ਼ੱਕ ਹੈ।

ਬ੍ਰਿਟਿਸ਼ ਕੋਲੰਬੀਆ ਦੇ ਕੈਮਲੂਪਸ ਦਾ ਰਹਿਣ ਵਾਲਾ ਹਾਈਕਰ, 34 ਸਾਲਾ ਗੁਰਸਿਮਰਨ ਸਿੰਘ, ਜੋ ਦੋ ਹਫ਼ਤਿਆਂ ਤੋਂ ਲਾਪਤਾ ਸੀ, ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਮ੍ਰਿਤਕ ਮਿਲਿਆ ਹੈ। ਗੁਰਸਿਮਰਨ ਅਮਰੀਕਾ ਦੇ ਵਟਕੌਮ ਕਾਊਂਟੀ ਵਿੱਚ ਸਥਿਤ ਟਵਿਨ ਸਿਸਟਰ ਪਹਾੜੀ ‘ਤੇ ਇਕੱਲੇ ਟਰੈਕਿੰਗ ਲਈ ਗਿਆ ਸੀ ਅਤੇ ਉਸਦੇ 28 ਜੂਨ ਨੂੰ ਵਾਪਸ ਆਉਣ ਦੀ ਉਮੀਦ ਸੀ। ਜਦੋਂ ਉਹ ਘਰ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰ ਨੇ ਕੈਮਲੂਪਸ ਆਰਸੀਐਮਪੀ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵਟਕੌਮ ਕਾਊਂਟੀ ਸ਼ੈਰਿਫ਼ ਦਫ਼ਤਰ ਨਾਲ ਸੰਪਰਕ ਕਰਕੇ ਮਦਦ ਮੰਗੀ। ਅਗਲੇ ਦੋ ਹਫ਼ਤਿਆਂ ਦੌਰਾਨ ਕਈ ਸਰਚ ਐਂਡ ਰੈਸਕਿਊ ਟੀਮਾਂ ਨੇ ਜ਼ਮੀਨ ਅਤੇ ਹੈਲੀਕਾਪਟਰ ਰਾਹੀਂ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ। ਵਟਕੌਮ ਕਾਊਂਟੀ ਸ਼ੈਰਿਫ਼ ਦਫ਼ਤਰ ਦੀ ਡੈਬ ਸਲੇਟਰ ਨੇ ਦੱਸਿਆ ਕਿ 12 ਜੁਲਾਈ ਨੂੰ ਗੁਰਸਿਮਰਨ ਸਿੰਘ ਦੀ ਲਾਸ਼ ਸਾਊਥ ਟਵਿਨ ਪਹਾੜ ਦੇ ਉੱਤਰੀ ਹਿੱਸੇ ਤੋਂ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇੱਕ ਹੋਰ ਹਾਈਕਰ ਨੂੰ ਗੁਰਸਿਮਰਨ ਸਿੰਘ ਦੀ ਲਾਸ਼ ਮਿਲੀ ਸੀ, ਜਿਸ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਨਾ ਦਿੱਤੀ।


Filed under