ਹਾਰ ‘ਤੇ ਬਵਾਲ: ਇੰਜ਼ਮਾਮ ਉਲ ਹੱਕ ਨੇ ਛੱਡੀ ਪਾਕਿਸਤਾਨ ਕ੍ਰਿਕੇਟ ਟੀਮ ਦੀ ਵੱਡੀ ਜ਼ਿੰਮੇਵਾਰੀ

ਡੈਸਕ- ਵਨਡੇ ਵਰਲਡ ਕੱਪ ਵਿਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਪੀਸੀਬੀ ਵਿਚ ਹੜਕੰਪ ਮਚ ਗਿਆ ਹੈ। ਪਾਕਿਸਤਾਨ ਕ੍ਰਿਕਟ ਵਿਚ ਦੋਸ਼ਾਂ ਦਾ ਦੌਰ ਜਾਰੀ ਹੈ। ਇਸ ਦਰਮਿਆਨ ਪਾਕਿਸਤਾਨ ਟੀਮ ਦੇ ਚੀਫ ਸਿਲੈਕਟਰ ਇੰਜਮਾਮ ਉਲ ਹੱਕ ਨੇ ਅਸਤੀਫਾ ਦੇ ਦਿੱਤਾ ਹੈ। ਇੰਜਮਾਮ ‘ਤੇ ਕਈ ਖਿਡਾਰੀਆਂ ਨੂੰ ਲਾਭ ਪਹੁੰਚਾਉਣ ਦਾ ਦੋਸ਼ ਲੱਗਾ ਸੀ ਦੂਜੇ ਪਾਸੇ ਕਪਤਾਨ ਬਾਬਰ ਆਜਮ ਵੀ ਸਵਾਲਾਂ ਦੇ ਘੇਰੇ ਵਿਚ ਹਨ। ਰਿਪੋਰਟ ਮੁਤਾਬਕ ਬਾਬਰ ਦੀ ਕੁਰਸੀ ਵੀ ਖਤਰੇ ਵਿਚ ਹੈ।

ਇਨ੍ਹਾਂ ਸਾਰੇ ਦੋਸ਼ਾਂ ਵਿਚ ਇੰਜਮਾਮ ਉਲ ਹੱਕ ਨੇ ਚੀਫ ਸਿਲੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਭਾਰਤ ਵਿਚ ਖੇਡੇ ਜਾ ਰਹੇ ਵਨਡੇ ਵਰਲਡ ਕੱਪ 2023 ਵਿਚ ਹੁਣ ਤੱਕ ਪਾਕਿਸਤਾਨ ਟੀਮ ਦਾ ਬੇਹੱਦ ਖਰਾਬ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ ਜਿਸ ਦੇ ਬਾਅਦ ਬਾਬਰ ਆਜਮ ਦੀ ਟੀਮ ਦੀ ਚਾਰੋਂ ਪਾਸੇ ਆਲੋਚਨਾ ਹੋ ਰਹੀ ਹੈ। ਪਾਕਿਸਤਾਨ ਕ੍ਰਿਕਟ ਟੀਮ ਨੇ ਹੁਣ ਤੱਕ ਵਰਲਡ ਕੱਪ ਵਿਚ 6 ਮੁਕਾਬਲੇ ਖੇਡੇ ਹਨ ਜਿਨ੍ਹਾਂ ਵਿਚੋਂ ਸਿਰਫ 2 ਮੈਚ ਜਿੱਤੇ ਹਨ ਤੇ 4 ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਦੱਸ ਦੇਈਏ ਕਿ ਟੂਰਨਾਮੈਂਟ ਵਿਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਦੇ ਬਾਅਦ ਤੋਂ ਟੀਮ ਦੇ ਸਾਰੇ ਸਾਬਕਾ ਖਿਡਾਰੀ ਕਪਤਾਨ ਬਾਬਰ ਆਜਮ ਦੀ ਕਾਫੀ ਆਲੋਚਨਾ ਕਰ ਰਹੇ ਹਨ। ਪਾਕਿਸਤਾਨ ਦੇ ਕ੍ਰਿਕਟ ਮਾਹਿਰ ਤੇ ਕਈ ਸਾਬਕਾ ਖਿਡਾਰੀ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਬਾਬਰ ਆਜਮ ਨੂੰ ਜ਼ਿੰਮੇਵਾਰ ਮੰਨ ਰਹੇ ਹਨ। ਇਥੋਂ ਤੱਕ ਕਿ ਕਈ ਖਿਡਾਰੀਆਂ ਨੇ ਕਪਤਾਨ ਨੂੰ ਬਦਲਣ ਦਾ ਵੀ ਸੁਝਾਅ ਦਿੱਤਾ ਹੈ। ਇਹ ਵੀ ਖਬਰ ਸੀਕਿ ਪੀਸੀਬੀ ਵਰਲਡ ਕੱਪ ਦੇ ਬਾਅਦ ਵ੍ਹਾਈਟ ਬਾਲ ਕ੍ਰਿਕਟ ਵਿਚ ਨਵੇਂ ਕਪਤਾਨ ‘ਤੇ ਵਿਚਾਰ ਕਰ ਰਹੀ ਹੈ। ਦੱਸ ਦੇਈਏ ਕਿ ਬਾਬਰ ਆਜਮ ਇਸ ਸਮੇਂ ਪਾਕਿਸਤਾਨ ਕ੍ਰਿਕਟ ਟੀਮ ਦੇ ਤਿੰਨੋਂ ਫਾਰਮੇਟ ਦੇ ਕਪਤਾਨ ਹਨ।